ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਸਸਤਾ ਐਮਆਰਆਈ ਸਕੈਨ ਜਲਦੀ ਹੀ ਸ਼ੁਰੂ ਹੋਵੇਗਾ। ਟੈਸਟ ਕਰਵਾਉਣ ਲਈ ਸਿਰਫ 50 ਰੁਪਏ ਦੇਣੇ ਪੈਣਗੇ। ਇਹ ਪ੍ਰਣਾਲੀ ਇਸ ਸਾਲ ਦਸੰਬਰ ਤੋਂ ਦਿੱਲੀ ਦੇ ਬੰਗਲਾ ਸਾਹਿਬ ਗੁਰੂਦੁਆਰਾ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਦਿੱਤੀ।


ਪੀਟੀਆਈ ਦੀ ਖ਼ਬਰ ਮੁਤਾਬਕ ਗੁਰੂ ਹਰਕਿਸ਼ਨ ਹਸਪਤਾਲ ‘ਚ ਇੱਕ ਡਾਇਲਸਿਸ ਸੈਂਟਰ ਵੀ ਗੁਰਦੁਆਰਾ ਸਾਹਿਬ ਵਿੱਚ ਬਣਾਇਆ ਜਾ ਰਿਹਾ ਹੈ। ਇਹ ਅਗਲੇ ਹਫਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ਇੱਥੇ ਡਾਇਲਸਿਸ ਲਈ ਸਿਰਫ 600 ਰੁਪਏ ਖਰਚਣੇ ਪੈਣਗੇ।


ਖ਼ਬਰਾਂ ਮੁਚਾਬਕ ਗੁਰਦੁਆਰਾ ਨੂੰ 6 ਕਰੋੜ ਦੀਆਂ ਟੈਸਟਿੰਗ ਮਸ਼ੀਨਾਂ ਮਿਲੀਆਂ ਹਨ। ਇਨ੍ਹਾਂ ਵਿੱਚ ਡਾਇਲਾਸਿਸ ਦੀਆਂ ਚਾਰ ਵੱਡੀਆਂ ਮਸ਼ੀਨਾਂ, ਅਲਟਰਾਸਾਉਂਡ, ਐਕਸਰੇ ਤੇ ਐਮਆਰਆਈ ਮਸ਼ੀਨਾਂ ਸ਼ਾਮਲ ਹਨ।

ਖਾਸ ਗੱਲ ਇਹ ਹੈ ਕਿ ਗਰੀਬਾਂ ਲਈ ਇੱਥੇ ਐਮਆਰਆਈ ਸਿਰਫ 50 ਰੁਪਏ ਵਿੱਚ ਹੋਵੇਗੀ। ਜਦਕਿ ਬਾਕੀ ਲੋਕਾਂ ਲਈ 800 ਰੁਪਏ ਫੀਸ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਰਸਾ ਨੇ ਕਿਹਾ ਕਿ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕਿਸ ਨੂੰ ਛੂਟ ਦਿੱਤੀ ਜਾਵੇਗੀ।

ਪੁਲਵਾਮਾ 'ਚ CRPF 'ਤੇ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ, ਪੰਜ ਜ਼ਖ਼ਮੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904