ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮੁਕਤਸਰ ਦੀ ਪੁਲਿਸ ਨੇ ਤਿਕੋਣੀ ਨੇੜੇ ਪੁਰਾਣਾ ਅਜੀਤ ਸਿਨੇਮਾ ਬਠਿੰਡਾ ਰੋਡ ਤੋਂ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮਹਿਲਾ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਮਹਿਲਾ ਦੀ ਪਛਾਣ ਰੋਚੀਰਾ ਚੱਕਰਵਰਤੀ ਵਜੋਂ ਹੋਈ ਹੈ ਅਤੇ ਉਹ ਸਿਲੀਗੁੜੀ, ਗਰੇਟਰ ਨੋਇਡਾ ਦੀ ਰਹਿਣ ਵਾਲੀ ਹੈ।
ਜਾਣਕਾਰੀ ਮੁਤਬਕ ਪੁਲਿਸ ਨੂੰ ਵੇਖ ਕੇ ਮਹਿਲਾ ਪੁਲਿਸ ਪਾਰਟੀ ਨੂੰ ਵੇਖ ਕੇ ਸੜਕ ਦੇ ਦੂਜੇ ਪਾਸੇ ਮੁੜਨ ਲੱਗੀ ਸੀ। ਇਸ ਤੋਂ ਪੁਲਿਸ ਨੂੰ ਮਹਿਲਾ ’ਤੇ ਸ਼ੱਕ ਹੋ ਗਿਆ ਤੇ ਉਸ ਦੀ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਪੁਲਿਸ ਨੂੰ ਮਹਿਲਾ ਦੇ ਪਰਸ ਵਿੱਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸ ਪਿੱਛੋਂ ਪੁਲਿਸ ਨੇ ਮਹਿਲਾ ਖਿਲਾਫ NDPS ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਕੋਲੋਂ ਡੂੰਗਾਈ ਨਾਲ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੱਸਿਆ ਕਿ ਉਸਨੇ ਡੈਨਿਸ ਨਾਂ ਦੇ ਅਫ਼ਰੀਕੀ ਵਿਅਕਤੀ ਤੋਂ ਇਹ ਹੈਰੋਇਨ ਮੈਟਰੋ ਸਟੂਨ ਕਾਰਪੋਰੂਨ ਨੋਇਡਾ ਤੋਂ ਖਰੀਦੀ ਅਤੇ ਅੱਗੇ ਮੁਕਤਸਰ ਵਿੱਚ ਕਿਸੇ ਵਿਅਕਤੀ ਨੂੰ ਵੇਚਣੀ ਸੀ। ਇਸ ਬਾਰੇ ਤਫਤੀਸ ਜਾਰੀ ਹੈ। ਮਹਿਲਾ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਤਫਤੀਸ਼ ਕੀਤੀ ਜਾਵੇਗੀ।