ਬਾਂਦਾ: ਗੈਂਗਸਟਰ ਤੋਂ ਨੇਤਾ ਬਣੇ ਬਸਪਾ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਦਾ ਕਾਫਲਾ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਲੈ ਆਇਆ ਹੈ। ਅੰਸਾਰੀ ਬਾਂਦਾ ਜੇਲ੍ਹ ਪਹੁੰਚ ਚੁੱਕਾ ਹੈ ਤੇ ਹੁਣ 16 ਨੰਬਰ ਬੈਰਕ ਵਿੱਚ ਉਸ ਨੂੰ ਰੱਖਿਆ ਜਾਏਗਾ।

ਦੱਸ ਦੇਈਏ ਕਿ ਅੰਸਾਰੀ ਨੂੰ ਮੰਗਲਵਾਰ ਦੁਪਹਿਰ ਯੂਪੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਲੈ ਕੇ ਬਾਂਦਾ ਲਈ ਨਿਕਲੀ ਸੀ। ਕਾਫਲਾ ਲਗਾਤਾਰ ਛੇ ਘੰਟੇ ਚੱਲਣ ਮਗਰੋਂ ਜੇਵਰ ਪੈਟਰੋਲ ਪੰਪ ਤੇ ਜਾ ਕੇ ਰੁੱਕਿਆ। ਇਸ ਦੌਰਾਨ ਪੁਲਿਸ ਨੇ ਅੰਸਾਰੀ ਦੀ ਐਂਬੂਲੈਂਸ ਨੂੰ ਚਾਰੋਂ ਪਾਸੋਂ ਘੇਰਿਆ ਹੋਇਆ ਸੀ।

ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ


ਮੁਖਤਾਰ ਅੰਸਾਰੀ ਦੀ ਨਵਾਂ ਟਿਕਾਣਾ ਬਾਂਦਾ ਜੇਲ੍ਹ ਦੀ ਬੈਰਕ ਨੰਬਰ16 ਹੈ। ਜਾਣਕਾਰੀ ਮੁਤਾਬਕ ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਉਧਰ ਜੇਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ।


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਬਾਂਦਾ ਜੇਲ੍ਹ ਵਿੱਚ ਡਰੋਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਇਨ੍ਹਾਂ ਕੈਮਰਿਆਂ ਨਾਲ ਅੰਸਾਰੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਏਗੀ।

ਇਸ ਤੋਂ ਇਲਾਵਾ ਅੰਸਾਰੀ ਦੇ ਬੈਰਕ ਤੇ ਉਸ ਦੇ ਸਾਹਮਣੇ ਕੇਵਲ ਉਹੀ ਜੇਲ੍ਹ ਕਰਮੀ ਜਾ ਸਕਣਗੇ ਜਿਨ੍ਹਾਂ ਨੇ ਬਾਡੀ ਵਾਰਨ ਕੈਮਰੇ ਪਾਏ ਹੋਣਗੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।


ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ


 


 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ