ਮੁੰਬਈ: ਸ਼ਹਿਰ ਵਿੱਚ ਬੀਐਮਸੀ ਦੀ ਲਾਪਰਵਾਹੀ ਨਾਲ ਲਗਾਤਾਰ ਲੋਕ ਆਪਣੀ ਜਾਨ ਗਵਾ ਰਹੇ ਹਨ। ਮੁੰਬਈ ਦੇ ਕੋਸਟਲ ਰੋਡ ਇਲਾਕੇ ਵਿੱਚ ਖੁੱਲ੍ਹੇ ਟੋਏ ਵਿੱਚ ਡਿੱਗ ਕੇ ਕੱਲ੍ਹ 12 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚਾ ਆਪਣੇ ਦੋਸਤਾਂ ਨਾਲ ਵਰਲੀ ਸੀ ਫੇਜ਼ ਖੇਡਣ ਗਿਆ ਸੀ।
ਦਗਰਅਸਲ ਇੱਥੇ ਕੋਸਟਲ ਰੋਡ ਦਾ ਕੰਮ ਚੱਲ ਰਿਹਾ ਹੈ। ਖੇਡਦਿਆਂ-ਖੇਡਦਿਆਂ ਬੱਚਾ ਪਾਣੀ ਨਾਲ ਭਰੇ ਟੋਏ ਵਿੱਚ ਜਾ ਡਿੱਗਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਬੱਚੇ ਦਾ ਨਾਂ ਬਬਲੂ ਪਾਸਵਾਨ ਹੈ। ਘਟਨਾ ਕੱਲ੍ਹ ਸ਼ਾਮ 5 ਵਜੇ ਵਾਪਰੀ। ਮੁੰਬਈ ਵਿੱਚ ਕੋਸਟਲ ਰੋਡ ਦਾ ਕੰਮ ਚੱਲ ਰਿਹਾ ਹੈ। ਇਹ ਮੁੰਬਈ ਮਹਾਨਗਰ ਪਾਲਿਕਾ ਦਾ ਪ੍ਰੋਜੈਕਟ ਹੈ।
ਦੱਸ ਦੇਈਏ ਇਹ ਬੀਐਮਸੀ ਦੀ ਲਾਪਰਵਾਹੀ ਦਾ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋ ਸਾਲ ਦਾ ਮਾਸੂਮ ਦਿਵਿਆਂਸ਼ ਖੇਡਦਿਆਂ ਹੋਇਆਂ ਖੁੱਲ੍ਹੇ ਨਾਲ਼ੇ ਵਿੱਚ ਜਾ ਡਿੱਗਾ। ਚਾਰ ਦਿਨ ਬਾਅਦ ਵੀ ਉਸ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਕੱਲ੍ਹ ਉਸ ਦੀ ਭਾਲ ਲਈ ਤਲਾਸ਼ੀ ਅਭਿਆਨ ਵੀ ਬੰਦ ਕਰਵਾ ਦਿੱਤਾ ਗਿਆ ਹੈ।
ਖੇਡਦਾ ਹੋਇਆ 12 ਸਾਲ ਦਾ ਬੱਚਾ ਖੁੱਲ੍ਹੇ ਟੋਏ 'ਚ ਡਿੱਗਾ, ਮੌਤ
ਏਬੀਪੀ ਸਾਂਝਾ
Updated at:
14 Jul 2019 08:45 AM (IST)
ਸ਼ਹਿਰ ਵਿੱਚ ਬੀਐਮਸੀ ਦੀ ਲਾਪਰਵਾਹੀ ਨਾਲ ਲਗਾਤਾਰ ਲੋਕ ਆਪਣੀ ਜਾਨ ਗਵਾ ਰਹੇ ਹਨ। ਮੁੰਬਈ ਦੇ ਕੋਸਟਲ ਰੋਡ ਇਲਾਕੇ ਵਿੱਚ ਖੁੱਲ੍ਹੇ ਟੋਏ ਵਿੱਚ ਡਿੱਗ ਕੇ ਕੱਲ੍ਹ 12 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚਾ ਆਪਣੇ ਦੋਸਤਾਂ ਨਾਲ ਵਰਲੀ ਸੀ ਫੇਜ਼ ਖੇਡਣ ਗਿਆ ਸੀ।
- - - - - - - - - Advertisement - - - - - - - - -