ਯੂਰਪ ਦੀ ਕਾਰ ਪੁਰਜ਼ੇ ਬਣਾਉਣ ਵਾਲੀ ਕੰਪਨੀ ‘ਮਿਸਟਰ ਆਟੋ’ ਨੇ ਸੜਕਾਂ ‘ਤੇ ਸੁਰੱਖਿਅਤ ਡ੍ਰਾਈਵਿੰਗ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ। ਸਾਲ 2019 ਦੀ ‘ਡ੍ਰਾਈਵਿੰਗ ਸਿਟੀਜ਼ ਇੰਡੈਕਸ’ ਨਾਂ ਨਾਲ ਜਾਰੀ ਰਿਪੋਰਟ ‘ਚ ਮੁੰਬਈ, ਕੋਲਕਾਤਾ ਨੂੰ ਸਭ ਤੋਂ ਖ਼ਰਾਬ ਦੱਸਿਆ ਗਿਆ ਹੈ। ਸੜਕਾਂ ਦੀ ਸੁਰੱਖਿਅਤ ਡ੍ਰਾਈਵਿੰਗ ਦੇ ਲਿਹਾਜ਼ ਨਾਲ ਦੁਨੀਆ ਦੇ 100 ਸ਼ਹਿਰਾਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਰਿਪੋਰਟ ਤਿਆਰ ਕਰਦੇ ਸਮੇਂ ਇਹ ਵੇਖਿਆ ਗਿਆ ਕਿ ਵਾਹਨ ਚਾਲਕਾਂ ਦੀ ਡ੍ਰਾਈਵਿੰਗ ‘ਤੇ ਕਿਹੜੇ ਕਾਰਕ ਪ੍ਰਭਾਅ ਪਾਉਂਦੇ ਹਨ। ਦੂਜਾ ਉਨ੍ਹਾਂ ਸ਼ਹਿਰਾਂ ਦੀ ਸੜਕਾਂ ਦੀ ਸੁਰੱਖਿਆ, ਲਾਗਤ ਤੇ ਬੁਨਿਆਦੀ ਬਣਤਰ ਦੀ ਕੀ ਸਥਿਤੀ ਹੈ? ਇਸ ਰਿਪੋਰਟ ‘ਚ ਮੁੰਬਈ ਨੂੰ 100ਵਾਂ ਤੇ ਕੋਲਕਾਤਾ ਨੂੰ 98ਵਾਂ ਪਾਏਦਾਨ ਮਿਲਿਆ ਹੈ। ਡ੍ਰਾਈਵਿੰਗ ਇੰਡੈਕਸ ‘ਚ ਦੁਨੀਆ ਦੇ ਹੋਰਨਾਂ ਸ਼ਹਿਰਾਂ ਦੇ ਨਾਲ ਪਾਕਿਸਤਾਨ ਦਾ ਕਰਾਚੀ ਸ਼ਹਿਰ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਡ੍ਰਾਈਵਿੰਗ ਸਿਟੀਜ਼ ਇੰਡੈਕਸ ‘ਚ ਸਭ ਤੋਂ ਉੱਚੇ ਨੰਬਰ ‘ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਨੂੰ ਥਾਂ ਮਿਲੀ ਹੈ ਜਿਸ ਦਾ ਕਾਰਨ ਸ਼ਹਿਰ ਦੀ ਸੜਕਾਂ ਨੂੰ ਦੱਸਿਆ ਗਿਆ ਹੈ।