ਮੁੰਬਈ: ਸੁਦਰਸ਼ਨ ਸ਼ਿਵਾਜੀ ਸ਼ਿੰਦੇ ਨੇ ਉਹ ਕਰ ਦਿੱਤਾ ਜਿਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਸ਼ਿੰਦੇ ਨੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ। ਮੁੰਬਈ ਪੁਲਿਸ ਦੇ ਇਸ ਬਹਾਦਰ ਕਾਂਸਟੇਬਲ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮੁੰਬਈ ਦੇ ਲੋਅਰ ਪਰੇਲ ਇਲਾਕੇ ਵਿੱਚ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੇ ਆਪਣੀ ਵੱਲੋਂ ਲੋਕਾਂ ਨੂੰ ਬਚਾਉਣ ਦੀ ਹੈ ਹਰ ਸੰਭਵ ਕੋਸ਼ਿਸ਼ ਕੀਤੀ। ਸ਼ਿੰਦੇ ਫਾਇਰ ਬ੍ਰਿਗੇਡ ਦੀ ਮਦਦ ਵਿੱਚ ਜੁੱਟ ਗਏ ਤੇ ਅਜਿਹੇ ਲੋਕਾਂ ਨੂੰ ਬਾਹਰ ਕੱਢਿਆ ਜੋ ਧੂੰਏਂ ਕਾਰਨ ਬੁਰੀ ਹਾਲਤ ਵਿੱਚ ਸਨ। ਕਰੀਬ 8 ਲੋਕਾਂ ਨੂੰ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ ਮੌਤ ਦੇ ਮੂੰਹ 'ਚੋਂ ਬਾਹਰ ਕੱਢਿਆ। ਗੌਰਤਲਬ ਹੀ ਕਿ ਕਮਲਾ ਮਿਲਜ਼ ਕੰਪਾਊਂਡ ਵਿੱਚ ਲੱਗੀ ਇਸ ਅੱਗ 14 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਸ ਸਭ ਦੇ ਵਿੱਚ ਸ਼ਿੰਦੇ ਨੇ ਜੋ ਕੀਤਾ ਉਹ ਤਾਰੀਫ ਦੇ ਕਾਬਲ ਹੈ। https://twitter.com/Riteishd/status/948030314093469696