ਸ਼ੱਕ ਨੇ ਉਜਾੜਿਆ ਘਰ, ਪਤਨੀ ਸਮੇਤ ਦੋ ਬੱਚਿਆਂ ਦੀ ਹੱਤਿਆ
ਏਬੀਪੀ ਸਾਂਝਾ | 11 Dec 2019 06:38 PM (IST)
ਸ਼ੱਕੀ ਪਤੀ ਨੇ ਆਪਣੀ ਪਤਨੀ ਤੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੇ ਇਰਾਦੇ ਨਾਲ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ।
ਫ਼ਤਿਹਾਬਾਦ: ਸ਼ੱਕੀ ਪਤੀ ਨੇ ਆਪਣੀ ਪਤਨੀ ਤੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੇ ਇਰਾਦੇ ਨਾਲ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ। ਮਾਮਲਾ ਹਰਿਆਣਾ ਦੇ ਭੁੰਦੜ੍ਹਵਾਸ ਇਲਾਕੇ ਦਾ ਹੈ ਜਿੱਥੋਂ ਦਾ ਨਿਵਾਸੀ ਕਾਲਾ ਸਿੰਘ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਉਸ ਨੂੰ ਇਹ ਵੀ ਸ਼ੱਕ ਸੀ ਕਿ ਦੋਵੇਂ ਬੱਚੇ ਵੀ ਉਸ ਦੇ ਨਹੀਂ ਹਨ। ਇਸ ਦੇ ਚੱਲਦਿਆਂ ਕਾਲਾ ਸਿੰਘ ਨੇ ਆਪਣੀ ਪਤਨੀ ਸਮੇਤ ਬੱਚਿਆਂ ਨੂੰ ਵੀ ਮਾਰ ਦਿੱਤਾ। ਪੁਲਿਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਲੋਹੇ ਦੀ ਰਾਡ ਨਾਲ ਆਪਣੀ ਪਤਨੀ ਤੇ ਬੱਚਿਆਂ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ ਹੱਤਿਆ ਦੇ ਇਲਜ਼ਾਮ ਤੋਂ ਬਚਣ ਲਈ ਉਸ ਨੇ ਕਤਲ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ।