ਫਤਿਹਾਬਾਦ: ਇੱਥੋਂ ਦੇ ਪਿੰਡ ਹਰੀਪੁਰ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦਿਆਂ ਸਿਰ 'ਚ ਹਥੌੜਾ ਮਾਰ ਉਸ ਦੀ ਹੱਤਿਆ ਕਰ ਦਿੱਤੀ। ਗੁੱਸੇ ਵਿੱਚ ਆਏ ਵਿਅਕਤੀ ਨੇ ਬੇਟੇ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਰੇਲਵੇ ਟਰੈਕ ਹੇਠ ਆ ਕੇ ਖੁਦਕੁਸ਼ੀ ਕਰਨ ਜਾ ਰਿਹਾ ਸੀ ਕਿ ਉਸ ਦੇ ਵੱਡੇ ਭਰਾ ਨੇ ਉਸ ਨੂੰ ਬਚਾ ਕੇ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ 24 ਸਾਲਾ ਮੁਲਜ਼ਮ ਸ਼੍ਰਵਨ ਨੇ ਹਥੌੜਾ ਮਾਰ ਕੇ ਆਪਣੀ 21 ਸਾਲਾ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦਾ ਗਲਾ ਬਲੇਡ ਨਾਲ ਕੱਟ ਦਿੱਤਾ। ਇਸ ਤੋਂ ਬਾਅਦ ਆਪਣੇ 15 ਸਾਲਾ ਬੇਟੇ ਦਾ ਪੱਥਰ ਕਟਰ ਨਾਲ ਗਲਾ ਕੱਟ ਦਿੱਤਾ ਤੇ ਖੁਦ ਆਤਮਹੱਤਿਆ ਲਈ ਰੇਲਵੇ ਟਰੈਕ ਵੱਲ ਚੱਲ ਪਿਆ।
ਉਸਨੇ ਆਪਣੇ ਵੱਡੇ ਭਰਾ ਨੂੰ ਫੋਨ ਤੇ ਦੱਸਿਆ ਕਿ ਮੈਂ ਖੁਦਕੁਸ਼ੀ ਕਰਨ ਜਾ ਰਿਹਾ ਹਾਂ। ਭਰਾ ਨੇ ਛੇਤੀ ਹੀ ਪਹੁੰਚ ਕੇ ਉਸ ਨੂੰ ਖੁਦਕੁਸ਼ੀ ਤੋਂ ਬਚਾ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਕੋਲ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਕਿ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।