ਨਵੀਂ ਦਿੱਲੀ: ਰੇਲਵੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 29 ਤੇ 30 ਜੁਲਾਈ ਦੀ ਰਾਤ ਉੱਤਰੀ ਰੇਲਵੇ ਦੀ ਯਾਤਰੀ ਰਿਜ਼ਰਵੇਸ਼ਨ ਸਿਸਟਮ ਦੀਆਂ ਸਾਰੀਆਂ ਸੇਵਾਵਾਂ ਤਿੰਨ ਘੰਟੇ ਲਈ ਬੰਦ ਰਹਿਣਗੀਆਂ। ਰੇਲਵੇ ਨੇ ਕਿਹਾ ਕਿ ਯਾਤਰੀ ਰਿਜ਼ਰਵੇਸ਼ਨ ਪ੍ਰਕਿਰਿਆ ਦੀ ਕੋਈ ਵੀ ਸਰਵਿਸ ਇਸ ਦੌਰਾਨ ਉਪਲਬਧ ਨਹੀਂ ਹੋਵੇਗੀ।


ਰੇਲਵੇ ਮੁਤਾਬਕ ਇਹ ਸੇਵਾਵਾਂ 29-30 ਜੁਲਾਈ ਦੀ ਰਾਤ 11:45 ਤੋਂ ਤੜਕੇ 2:45 ਤੱਕ ਬੰਦ ਰਹਿਣਗੀਆਂ। ਯਾਤਰੀ ਰਿਜ਼ਰਵੇਸ਼ਨ ਪ੍ਰਕਿਰਿਆ 'ਚ ਸੁਧਾਰ ਲਿਆਉਣ ਲਈ ਇਨ੍ਹਾਂ ਸੇਵਾਵਾਂ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਜਾਵੇਗਾ। ਇਸ ਦੌਰਾਨ ਆਨਲਾਈਨ ਨਾ ਟਰੇਨ ਦਾ ਟਿਕਟ ਬੁੱਕ ਕਰਵਾਇਆ ਜਾ ਸਕੇਗਾ ਤੇ ਨਾ ਹੀ ਰੱਦ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਰੇਲਵੇ ਦੀ ਹਰ ਤਰ੍ਹਾਂ ਦੀ ਕੰਪਿਊਟਰਾਈਜ਼ਡ ਪੁੱਛਗਿਛ ਸੇਵਾ ਵੀ ਬੰਦ ਰਹੇਗੀ। ਇੱਥੋਂ ਤੱਕ ਰੇਲਵੇ ਦੇ ਨੰਬਰ 139 ਜ਼ਰੀਏ ਵੀ ਤਹਾਨੂੰ ਟਰੇਨਾਂ ਦੀ ਜਾਣਕਾਰੀ ਨਹੀਂ ਮਿਲ ਸਕੇਗੀ।