ਸੋਨੀਪਤ: ਹਾਊਸ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ 'ਤੇ ਨਗਰ ਨਿਗਮ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤਹਿਤ ਨਗਰ ਨਿਗਮ ਦੀ ਟੀਮ ਨੇ ਮੂਰਥਲ ਨੈਸ਼ਨਲ ਹਾਈਵੇਅ 44 'ਤੇ ਸਥਿਤ ਗਰਮ ਧਰਮ ਢਾਬਾ ਤੇ ਇੱਕ ਰਾਈਸ ਮਿੱਲ ਨੂੰ ਸੀਲ ਕਰ ਦਿੱਤਾ ਸੀ। ਗਰਮ ਧਰਮ ਢਾਬੇ ਵੱਲ 41 ਲੱਖ ਰੁਪਏ ਦਾ ਬਕਾਇਆ ਦੱਸਿਆ ਜਾ ਰਿਹਾ ਹੈ। ਇਸ ਤਹਿਤ ਇਸ ਨੂੰ ਸੀਲ ਕੀਤਾ ਗਿਆ ਹੈ।


ਅਧਿਕਾਰੀਆਂ ਦੀ ਇਸ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਗਏ ਹਨ, ਕਿਉਂਕਿ ਅਧਿਕਾਰੀਆਂ ਵੱਲੋਂ ਸੀਲ ਕੀਤਾ ਗਿਆ ਢਾਬਾ ਉੱਥੋਂ ਦੇ ਢਾਬਾ ਮਾਲਕਾਂ ਵੱਲੋਂ ਸੀਲ ਤੋੜ ਕੇ ਖੋਲ੍ਹ ਦਿੱਤਾ ਗਿਆ ਹੈ। ਲੋਕ ਰੋਜ਼ਾਨਾ ਦੀ ਤਰ੍ਹਾਂ ਉੱਥੇ ਖਾਣਾ ਖਾਣ ਲਈ ਆ ਰਹੇ ਹਨ। ਹੁਣ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ ਕੋਈ ਸੀਲ ਤੋੜ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਫਿਰ ਕਾਰਵਾਈ ਕੀਤੀ ਜਾਵੇਗੀ।





ਦੱਸ ਦਈਏ ਕਿ 50-50 ਲੱਖ ਰੁਪਏ ਦਾ ਬਕਾਇਆ ਹਾਊਸ ਟੈਕਸ ਜਮ੍ਹਾ ਨਾ ਕਰਵਾਉਣ 'ਤੇ ਨਿਗਮ ਦੀ ਟੀਮ ਨੇ ਮੂਰਥਲ ਹਾਈਵੇਅ 'ਤੇ ਸਥਿਤ ਗਰਮ ਧਰਮ ਢਾਬਾ ਤੇ ਜੁਗਲ ਕਿਸ਼ੋਰ ਰਾਈਸ ਮਿੱਲ ਨੂੰ ਸੀਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 12 ਜਨਵਰੀ ਨੂੰ ਵੀ ਟੀਮ ਨੇ ਗਰਮ ਧਰਮ ਢਾਬੇ 'ਤੇ ਪਹੁੰਚ ਕੇ 10 ਲੱਖ ਰੁਪਏ ਹਾਊਸ ਟੈਕਸ ਦੀ ਵਸੂਲੀ ਕੀਤੀ ਸੀ ਤੇ ਬਾਕੀ ਹਾਊਸ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਵੀ ਢਾਬਾ ਮਾਲਕ ਨੇ ਸਮੇਂ 'ਤੇ ਹਾਊਸ ਟੈਕਸ ਜਮ੍ਹਾ ਨਹੀਂ ਕਰਵਾਇਆ। ਇਸ ਤੋਂ ਬਾਅਦ ਢਾਬੇ ਨੂੰ ਬੰਦ ਕਰਕੇ ਸੀਲ ਲਗਾ ਦਿੱਤੀ ਗਈ ਸੀ ਪਰ ਸਰਕਾਰੀ ਕਾਰਵਾਈ ਦੀ ਪ੍ਰਵਾਹ ਕੀਤੇ ਬਿਨ੍ਹਾਂ ਢਾਬਾ ਮੁੜ ਕਰ ਲਿਆ ਗਿਆ।


ਇਹ ਵੀ ਪੜ੍ਹੋ : ਰਿਪੋਰਟ ਨੇ ਖੋਲ੍ਹੀ ਭਾਰਤ 'ਚ ਹੋਣ ਵਾਲੇ ਸੜਕ ਹਾਦਸਿਆਂ ਦੀ ਪੋਲ, 2020 'ਚ ਦੇਸ਼ 'ਚ ਹੋਏ 3,66,138 ਰੋਡ ਐਕਸੀਡੈਂਟ

23 ਫਰਵਰੀ 2018 ਨੂੰ ਅਦਾਕਾਰ ਧਰਮਿੰਦਰ ਨੇ ਇਸ ਗਰਮ ਧਰਮ ਢਾਬੇ ਦਾ ਉਦਘਾਟਨ ਕੀਤਾ ਸੀ ਤੇ ਸਮੇਂ 'ਤੇ ਹਾਊਸ ਟੈਕਸ ਨਹੀਂ ਭਰਿਆ ਗਿਆ। ਇਸ ਨੂੰ ਲੈ ਕੇ ਜੁਰਮਾਨਾ ਵੀ ਲਾਇਆ ਗਿਆ ਪਰ ਜਿਵੇਂ ਹੀ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਪਰਤੇ ਤਾਂ ਢਾਬਾ ਸੰਚਾਲਕਾਂ ਨੇ ਢਾਬਾ ਖੋਲ੍ਹ ਦਿੱਤਾ ਤੇ ਆਮ ਵਾਂਗ ਹੁਣ ਵੀ ਲੋਕ ਉੱਥੇ ਆ ਕੇ ਖਾਣਾ ਖਾ ਰਹੇ ਹਨ। ਅਧਿਕਾਰੀਆਂ ਦੀ ਇਸ ਕਾਰਵਾਈ 'ਤੇ ਸਵਾਲ ਉੱਠ ਰਹੇ ਹਨ ਕਿਉਂਕਿ ਜੇਕਰ ਰਿਕਵਰੀ ਹੋਣ 'ਤੇ ਅਧਿਕਾਰੀਆਂ ਨੇ ਢਾਬੇ ਨੂੰ ਸੀਲ ਕਰ ਦਿੱਤਾ ਸੀ ਤਾਂ ਫਿਰ ਕਿਸ ਦੇ ਸਹਿਯੋਗ 'ਤੇ ਢਾਬਾ ਖੋਲ੍ਹ ਕੇ ਇਹ ਕੰਮ ਕੀਤਾ ਜਾ ਰਿਹਾ ਹੈ। 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904