Drink And Drive Road Accident: ਸ਼ਰਾਬ ਪੀ ਕੇ ਡਰਾਈਵਿੰਗ ਤੇ ਗਲਤ ਸਾਈਡ ਡਰਾਈਵਿੰਗ ਦੇ ਨਤੀਜੇ ਵਜੋਂ ਭਾਰਤ ਵਿੱਚ 2020 ਵਿੱਚ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੜਕ ਹਾਦਸੇ ਹੋਏ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਮੁਤਾਬਕ, ਮਹਾਂਮਾਰੀ ਦੇ ਪਹਿਲੇ ਸਾਲ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 2020 ਦੌਰਾਨ ਭਾਰਤ ਵਿੱਚ ਕੁੱਲ 3,66,138 ਸੜਕ ਹਾਦਸੇ ਹੋਏ।


ਇਹ ਪਿਛਲੇ ਸਾਲ ਦਰਜ ਕੀਤੇ ਗਏ 4,37,396 ਸੜਕ ਦੁਰਘਟਨਾਵਾਂ ਦੇ ਮੁਕਾਬਲੇ ਬਹੁਤ ਘੱਟ ਹਨ। ਗਡਕਰੀ ਨੇ ਕਿਹਾ ਕਿ 2,721 ਹਾਦਸੇ ਲਾਲ ਬੱਤੀਆਂ ਜੰਪ ਕਰਨ ਵਾਲੇ ਵਾਹਨਾਂ ਕਾਰਨ ਹੋਏ। ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਾਰਨ ਵੀ 6,753 ਹਾਦਸੇ ਵਾਪਰੇ। ਜਦਕਿ ਹੋਰ ਕਾਰਨਾਂ ਕਰਕੇ ਕੁੱਲ 62,738 ਹਾਦਸੇ ਵਾਪਰੇ।


2019 ਵਿੱਚ 67% ਤੋਂ ਵੱਧ ਸੜਕ ਦੁਰਘਟਨਾਵਾਂ ਓਵਰਸਪੀਡਿੰਗ ਕਾਰਨ ਹੋਈਆਂ, ਜਦੋਂ ਕਿ 2020 ਵਿੱਚ ਹੋਈਆਂ ਸਾਰੀਆਂ ਸੜਕ ਦੁਰਘਟਨਾਵਾਂ ਵਿੱਚੋਂ 6% ਮੌਤਾਂ ਸਿਰਫ ਸੜਕ ਦੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਹੋਈਆਂ। ਮੋਬਾਈਲ ਫੋਨ ਦੀ ਵਰਤੋਂ ਨਾਲ 3.3 ਫੀਸਦੀ ਮੌਤਾਂ ਹੁੰਦੀਆਂ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣ ਕਰਨ ਮਰਨ ਵਾਲਿਆਂ ਦਾ ਹਿੱਸਾ 3.5 ਪ੍ਰਤੀਸ਼ਤ ਹੈ।


ਸਾਲ 2020 ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ 56,204 ਚਲਾਨ ਕੀਤੇ ਗਏ ਸਨ। 2021 ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ ਜਦੋਂ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਲਈ ਸਿਰਫ 48,144 ਚਲਾਨ ਜਾਰੀ ਕੀਤੇ ਗਏ ਸੀ।


ਜਿੱਥੋਂ ਤੱਕ ਟ੍ਰੈਫਿਕ ਉਲੰਘਣਾਵਾਂ ਲਈ ਜੁਰਮਾਨੇ ਲਗਾਉਣ ਦਾ ਸਵਾਲ ਹੈ, ਉੱਤਰ ਪ੍ਰਦੇਸ਼ ਪਿਛਲੇ ਸਾਲ ਸਭ ਤੋਂ ਅੱਗੇ ਸੀ। ਸੂਬੇ ਨੇ 447 ਕਰੋੜ ਰੁਪਏ, ਹਰਿਆਣਾ ਨੇ 326 ਕਰੋੜ ਰੁਪਏ, ਰਾਜਸਥਾਨ ਨੇ 267 ਕਰੋੜ ਰੁਪਏ ਤੇ ਬਿਹਾਰ ਨੇ 258 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲੇ।


ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ 2020-21 ਵਿੱਚ 27,744 ਕਰੋੜ ਰੁਪਏ ਦੀ ਟੋਲ ਫੀਸ ਇਕੱਠੀ ਕੀਤੀ। ਪਿਛਲੇ ਸਾਲ ਅਪ੍ਰੈਲ ਤੋਂ ਦਸੰਬਰ ਤੱਕ ਕੁਲੈਕਸ਼ਨ 24,989 ਕਰੋੜ ਰੁਪਏ ਰਿਹਾ।



ਇਹ ਵੀ ਪੜ੍ਹੋ: ਕੇਂਦਰ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ! Single Digital ID ਬਣਾਉਣ ਦੀ ਤਿਆਰੀ, ਆਧਾਰ-ਪੈਨ ਵਰਗੇ ਦਸਤਾਵੇਜ਼ ਹੋਣਗੇ ਲਿੰਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904