ਅਲੀਗੜ੍ਹ: ਯੂਪੀ ਦੇ ਕੰਨੌਜ ਦਾ ਮੁਸਲਿਮ ਪਰਿਵਾਰ ਆਪਣੀ ਬੀਮਾਰ ਧੀ ਦਾ ਇਲਾਜ ਕਰਵਾਉਣ ਰੇਲ ਗੱਡੀ ਰਾਹੀਂ ਅਲੀਗੜ੍ਹ ਪਹੁੰਚਿਆ। ਇੱਥੇ ਰੇਲਵੇ ਪਲੇਟਫਾਰਮ ‘ਤੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹਿੰਦੂ ਕੱਟੜਪੰਥੀ ਸੰਗਠਨ ਦੇ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਸ਼ਹੀਮ ਦਾ ਪਰਿਵਾਰ ਅਲੀਗੜ੍ਹ ਦੇ ਮੈਡੀਕਲ ਕਾਲਜ ‘ਚ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਪਹੁੰਚਿਆ ਸੀ। ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਹਿਲਾਵਾਂ ਵੀ ਸ਼ਾਮਲ ਸੀ। ਜਦੋਂ ਉਨ੍ਹਾਂ ਦੀ ਰੇਲ ਅਲੀਗੜ੍ਹ ਪਹੁੰਚੀ ਤਾਂ ਸਾਰੇ ਲੋਕ ਪਲੇਟਫਾਰਮ ਨੰਬਰ ਸੱਤ ‘ਤੇ ਉੱਤਰੇ। ਜਿੱਥੇ ਉਨ੍ਹਾਂ ਨਾਲ ਪੀਲੇ ਰੰਗ ਦੇ ਕੱਪੜੇ ਪਾਏ ਕੁਝ ਲੋਕਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਗਲ ‘ਚ ਹਿੰਦੂਵਾਦੀ ਸੰਗਠਨ ਦਾ ਕਾਰਡ ਵੀ ਪਿਆ ਸੀ।
ਉਧਰ ਇਸ ਬਾਰੇ ਜੀਆਰਪੀ ਦੇ ਇੰਚਾਰਜ ਯਸਪਾਲ ਸਿੰਘ ਦਾ ਕਹਿਣਾ ਹੈ ਕਿ ਟ੍ਰੇਨ ਵਿੱਚੋਂ ਉੱਤਰਣ ਨੂੰ ਲੈ ਕੇ ਦੋ ਪੱਖਾਂ ‘ਚ ਲੜਾਈ ਹੋਈ ਜਿਸ ‘ਚ ਦੋ ਆਦਮੀਆਂ ਨੂੰ ਸੱਟਾਂ ਲੱਗੀਆਂ। ਟ੍ਰੇਨ ਤੋਂ ਉਤਰਣ ਸਮੇਂ ਦੋਵਾਂ ਪੱਖਾਂ ‘ਚ ਲੜਾਈ ਹੋ ਗਈ ਸੀ। ਮਾਮਲਾ ਦਰਜ ਕਰ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਕਾਲਜ ਦੇ ਡਾਕਟਰ ਜਾਵੇਦ ਦਾ ਕਹਿਣਾ ਹੈ ਕਿ ਦੋਵਾਂ ਪੀੜਤ ਪੱਖਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬਿਮਾਰ ਧੀ ਦਾ ਇਲਾਜ ਕਰਵਾਉਣ ਆਏ ਮੁਸਲਿਮ ਪਰਿਵਾਰ 'ਤੇ ਭੀੜ ਵੱਲੋਂ ਹਮਲਾ
ਏਬੀਪੀ ਸਾਂਝਾ
Updated at:
19 Sep 2019 11:49 AM (IST)
ਯੂਪੀ ਦੇ ਕੰਨੌਜ ਦਾ ਮੁਸਲਿਮ ਪਰਿਵਾਰ ਆਪਣੀ ਬੀਮਾਰ ਧੀ ਦਾ ਇਲਾਜ ਕਰਵਾਉਣ ਰੇਲ ਗੱਡੀ ਰਾਹੀਂ ਅਲੀਗੜ੍ਹ ਪਹੁੰਚਿਆ। ਇੱਥੇ ਰੇਲਵੇ ਪਲੇਟਫਾਰਮ ‘ਤੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ।
- - - - - - - - - Advertisement - - - - - - - - -