ਹਯੂਸਟਨ: ਪੀਐਮ ਮੋਦੀ ਅਮਰੀਕਾ ਦੇ ਹਯੂਸਟਨ ਸ਼ਹਿਰ ‘ਚ ਭਾਰਤੀ ਭਾਈਚਾਰੇ ਦੇ ਹੁਣ ਤਕ ਦੇ ਸਭ ਤੋਂ ਵੱਡੇ ਸਮਾਗਮ ‘ਹਾਉਡੀ ਮੋਦੀ’ ਨੂੰ ਸੰਬੋਧਨ ਕਰਣਗੇ। 22 ਸਤੰਬਰ ਨੂੰ ਇਹ ਸਮਾਗਮ ਅੇਨਆਰਜੀ ਸਟੇਡੀਅਮ ‘ਚ ਹੋਵੇਗਾ। ਇਹ ਅਮਰੀਕਾ ਦੇ ਸਭ ਤੋਂ ਵੱਡੇ ਫੁੱਟਬਾਲ ਸਟੇਡੀਅਮ ਚੋਂ ਇੱਕ ਹੈ। ਜਿਸ ਦੀ ਸਮਰੱਥਾ 70ਹਜ਼ਾਰ ਹੈ। 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਅਜੇ ਤਕ ਇਸ ਸਮਾਗਮ ‘ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। 600 ਤੋਂ ਜ਼ਿਆਦਾ ਭਾਰਤੀ ਭਾਈਚਾਰੇ ਦੀ ਸੰਸਥਾਵਾਂ ਇਸ ਦੇ ਲਈ ਇੱਕਜੁਟ ਹੋਏ ਹਨ।


ਪੀਐਮ ਮੋਦੀ ਦਾ ਇਹ ਸਮਾਗਮ ਇਸਲਈ ਵੀ ਖਾਸ ਹੋ ਗਿਆ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸਮਾਗਮ ‘ਚ ਮੋਦੀ ਦੇ ਨਾਲ ਮੰਚ ਨੂੰ ਸਾਂਝਾ ਕਰਨਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕਾ ਦਾ ਕੋਈ ਰਾਸ਼ਟਰਪਤੀ ਕਿਸੇ ਦੂਜੇ ਦੇਸ਼ ਦੇ ਭਾਈਚਾਰੇ ਦੇ ਸਮਾਗਮ ‘ਚ ਮੰਚ ਸਾਂਝਾ ਕਰਣਗੇ। ਅਮਰੀਕਾ ਦੇ ਇਤਿਹਾਸ ‘ਚ ਵੀ ਇਹ ਇਤਿਹਾਸਕ ਮੌਕਾ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਦਾ ਤੀਜਾ ਸਮਾਗਮ ਹੈ। ਸਾਲ 2014 ‘ਚ ਮੋਦੀ ਨੇ ਨਿਊਯਾਰਕ ਦੇ ਮੇਡੀਸਨ ਗਾਰਡਨ ‘ਚ ਸਭ ਤੋਂ ਪਹਿਲਾਂ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਸੀ। ਦੂਜੀ ਵਾਰ ਸਿਲੀਕੌਨ ਵੈਲੀ ਦੇ ਸੇਨ ਹੋਜ਼ੇ ‘ਚ ਭਾਰਤੀ ਭਾਈਚਾਰੇ ਦੇ ਵੱਡੇ ਸਮਾਗਮ ਨੂੰ ਸੰਬੋਧਿਤ ਕੀਤਾ ਸੀ। ਇਸ ਸਮਾਗਮ ‘ਚ ਇੱਕ ਦਰਜਨ ਅਮਰੀਕੀ ਸੇਨੇਟਰ ਯਾਨੀ ਅਮਰੀਕੀ ਸਾਂਸਦ ਵੀ ਮੌਜੂਦ ਸੀ।