Mysterious Light Video: ਪੰਜਾਬ ਦੇ ਪਠਾਨਕੋਟ ਸਮੇਤ ਕਈ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਸ਼ੁੱਕਰਵਾਰ ਨੂੰ ਅਸਮਾਨ ਵਿੱਚ ਰਹੱਸਮਈ ਰੌਸ਼ਨੀ ਦੇਖੀ ਗਈ, ਜਿਸ ਨਾਲ ਸਥਾਨਕ ਲੋਕ ਹੈਰਾਨ ਰਹਿ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰਹੱਸਮਈ ਰੌਸ਼ਨੀ ਸ਼ਾਮ 6.50 'ਤੇ ਕਰੀਬ 5 ਮਿੰਟ ਤੱਕ ਦਿਖਾਈ ਦਿੱਤੀ।


ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਰਹੱਸਮਈ ਰੌਸ਼ਨੀ ਨੂੰ ਸਿੱਧੀ ਲਾਈਨ 'ਚ ਜਾਂਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਰੱਖਿਆ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਉਪਗ੍ਰਹਿ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਇਹ ਐਲੋਨ ਮਸਕ ਦੀ ਕੰਪਨੀ 'ਸਟਾਰਲਿੰਕ' ਦਾ ਸੈਟੇਲਾਈਟ ਹੈ।


ਜਦੋਂ ਲੋਕਾਂ ਨੇ ਇਹ ਰੋਸ਼ਨੀ ਵੇਖੀ ਤਾਂ ਉਹ ਹੈਰਾਨ ਰਹਿ ਗਏ ਅਤੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਉਣ ਲੱਗੇ। ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ ਗੁਜਰਾਤ ਦੇ ਜੂਨਾਗੜ੍ਹ, ਉਪਲੇਟਾ ਅਤੇ ਸੌਰਾਸ਼ਟਰ ਦੇ ਨੇੜਲੇ ਇਲਾਕਿਆਂ ਵਿੱਚ ਇੱਕ ਰਹੱਸਮਈ ਰੌਸ਼ਨੀ ਦੇਖੀ ਗਈ ਸੀ, ਜਿਸ ਤੋਂ ਬਾਅਦ ਇਸ ਦੇ ਯੂਐਫਓ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ।


ਬਾਅਦ ਵਿੱਚ ਗੁਜਰਾਤ ਕੌਂਸਿਲ ਆਫ਼ ਸਾਇੰਸ ਐਂਡ ਟੈਕਨਾਲੋਜੀ (ਗੁਜਕੋਸਟ) ਦੇ ਸਲਾਹਕਾਰ ਨਰੋਤਮ ਸਾਹੂ ਨੇ ਗੈਰ-ਕੁਦਰਤੀ ਰੋਸ਼ਨੀ ਇੱਕ ਯੂਐਫਓ ਸੀ ਦੇ ਹੋਣ ਦੇ ਸਿਧਾਂਤ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਇਹ ਇੱਕ ਉਪਗ੍ਰਹਿ ਦੇ ਧਰਤੀ ਦੀ ਪੰਧ ਦੇ ਨੇੜਿਓ ਲੰਘਣ ਕਾਰਨ ਹੋ ਸਕਦਾ ਹੈ।


ਉਧਰ ਰਾਜਕੋਟ ਜ਼ਿਲ੍ਹੇ ਦੇ ਉਪਲੇਟਾ ਕਸਬੇ ਵਿੱਚ ਲੋਕਾਂ ਨੇ ਇੱਕ ਉੱਚੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ ਅਸਮਾਨ ਤੋਂ ਸੜਦੀਆਂ ਚੀਜ਼ਾਂ ਡਿੱਗਦੀਆਂ ਦਿਖਾਈ ਦਿੱਤੀਆਂ, ਪਰ ਉਹ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਹੀ ਝੁਲਸ ਰਹੀਆਂ ਸੀ।



ਇਹ ਵੀ ਪੜ੍ਹੋ: hemorrhoids or Piles Remedies: ਜਾਣੋ ਬਵਾਸੀਰ ਦੇ ਕਾਰਨ ਤੇ ਢੁੱਕਵੇਂ ਇਲਾਜ ਬਾਰੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904