ਨਵੀਂ ਦਿੱਲੀ: ਸੂਬਿਆਂ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਤਾਕਤ ਇਨ੍ਹਾਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਚੋਣਾਂ ਦੇ ਮੱਦੇਨਜ਼ਰ ਬੰਗਾਲ (Election in Bengal) '20 ਰੈਲੀਆਂ ਜਦੋਂਕਿ ਗੁਆਂਢੀ ਸੂਬੇ ਅਸਾਮ (Assam Elections) 'ਚ ਛੇ ਰੈਲੀਆਂ ਕਰਨਗੇ। ਇਸ ਦੇ ਨਾਲ ਹੀ ਖ਼ਬਰ ਹੈ ਕੇ ਬੰਗਾਲ ਯੂਨਿਟ ਵੱਲੋਂ ਪੀਐਮ ਮੋਦੀ ਦੀ 25 ਤੋਂ 30 ਰੈਲੀਆਂ ਦੀ ਮੰਗ ਕੀਤੀ ਗਈ ਸੀ ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਮਿਲੀ ਹੈ।


ਇਹ ਚੋਣਾਂ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀ ਖਿਲਾਫ ਚੱਲ ਰਹੇ ਉਨ੍ਹਾਂ ਦੇ ਸਭ ਤੋਂ ਲੰਬੇ ਤੇ ਸ਼ਾਂਤਮਈ ਢੰਗ ਨਾਲ ਹੋ ਰਹੇ ਪ੍ਰਦਰਸ਼ਨ ਕਰਕੇ ਵੀ ਖਾਸ ਹਨ ਕਿਉਂਕਿ ਕਿਸਾਨਾਂ ਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਖਿਲਾਫ ਲੜਾਈ ਕਿਸੇ ਇੱਕ ਜਾਂ ਦੋ ਸੂਬਿਆਂ ਤਕ ਹੀ ਸੀਮਤ ਨਹੀਂ ਹੈ।


ਉਧਰ, ਜੇਕਰ ਚੋਣਾਂ ਸਬੰਧੀ ਹੋਣ ਵਾਲਿਆਂ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਸ਼ੁਰੂਆਤ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਤੋਂ ਹੋਵੇਗੀ। ਹੋਰ ਰੈਲੀਆਂ ਲਈ ਥਾਂ ਤੇ ਸਮਾਂ ਅਜੇ ਤੈਅ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਬੰਗਾਲ ਵਿੱਚ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।


ਦੱਸ ਦੇਈਏ ਕਿ ਹਾਲ ਹੀ ਵਿੱਚ ਕਾਂਗਰਸ ਤੇ ਖੱਬੇਪੱਖੀ ਬ੍ਰਿਗੇਡ ਰੈਲੀ ਦੇ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਹੋਈ ਸੀ। ਇਸ ਰੈਲੀ ਵਿੱਚ ਇਕੱਠੀ ਹੋਈ ਭੀੜ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਸੱਤ ਮਾਰਚ ਨੂੰ ਮੋਦੀ ਦੀ ਰੈਲੀ ਨੂੰ ਸੁਪਰਹਿੱਟ ਬਣਾਉਣ ਲਈ ਭਾਜਪਾ ਆਗੂ ਅਤੇ ਵਰਕਰ ਕੰਮ ਕਰ ਰਹੇ ਹਨ।


ਭਾਜਪਾ ਦਾ ਟੀਚਾ ਲਗਪਗ 10 ਲੱਖ ਲੋਕਾਂ ਨੂੰ ਬ੍ਰਿਗੇਡ ਦੇ ਮੈਦਾਨ ਵਿੱਚ ਲਿਆਉਣਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਘਰ-ਘਰ ਜਾ ਕੇ ਮੁਹਿੰਮ ਚਲਾ ਰਹੀ ਹੈ। ਦੱਸ ਦਈਏ ਕਿ ਇਹ ਬੰਗਾਲ ਵਿੱਚ ਮਸ਼ਹੂਰ ਹੈ ਜਿਸ ਦਾ ਬ੍ਰਿਗੇਡ ਮੈਦਾਨ ਬੰਗਾਲ ਉਸ ਦਾ।


ਇਹ ਵੀ ਪੜ੍ਹੋ: Vijay Hazare Trophy: ਆਈਪੀਐਲ ਤੋਂ ਪਹਿਲਾਂ ਹੀ ਸ਼ਾਹਰਦੁਲ ਠਾਕੁਰ ਨੇ ਕੀਤਾ ਇਹ ਕਾਰਨਾਮਾ, ਜਾਣ ਕੇ ਹੋ ਜਾਓਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904