Narendra Singh Tomar Resigned: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਪ੍ਰਹਲਾਦ ਜੋਸ਼ੀ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲ ਹੀ ਵਿੱਚ ਦੇਸ਼ ਵਿੱਚ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ ਭਾਜਪਾ ਨੇ ਤਿੰਨ ਸੂਬਿਆਂ ਵਿੱਚ ਜਿੱਤ ਦਰਜ ਕੀਤੀ ਹੈ। ਦੱਸ ਦਈਏ ਕਿ ਪਾਰਟੀ ਨੇ ਨਰੇਂਦਰ ਸਿੰਘ ਤੋਮਰ ਤੇ ਪ੍ਰਹਲਾਦ ਜੋਸ਼ੀ ਸਮੇਤ ਕਈ ਸੰਸਦ ਮੈਂਬਰਾਂ  ਨੂੰ ਮੱਧ ਪ੍ਰਦੇਸ਼ ਵਿਧਾਨ ਚੋਣਾਂ ਵਿੱਚ ਟਿਕਟ ਦਿੱਤੀ ਸੀ।


ਭਾਜਪਾ ਨੇ ਇਹੀ ਫਾਰਮੂਲਾ ਰਾਜਸਥਾਨ ਵਿੱਚ ਵੀ ਅਪਣਾਇਆ ਸੀ ਜਿੱਥੇ ਉਨ੍ਹਾਂ ਨੇ ਆਪਣੇ ਕਈ ਸੰਸਦ ਮੈਂਬਰ ਨੂੰ ਵਿਧਾਇਕੀ ਦੀ ਚੋਣ ਲੜਣ ਲਈ ਭੇਜਿਆ ਸੀ। ਇਸ ਤੋਂ ਬਾਅਦ ਹੁਣ ਜੇਤੂ ਵਿਧਾਇਕਾਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਮੌਕੇ ਉੱਤੇ ਹੀ ਸਵੀਕਾਰ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੀਡਰਾਂ ਨੂੰ ਸੂਬੇ ਦੀ ਸਿਆਸਤ ਨੂੰ ਮਜਬੂਤ ਕਰਨ ਲਈ ਭੇਜਿਆ ਗਿਆ ਸੀ।


ਕਿਹੜੇ ਸੰਸਦ ਮੈਂਬਰ ਦੇ ਚੁੱਕੇ ਨੇ ਅਸਤੀਫ਼ਾ


ਦੱਸ ਦਈਏ ਕਿ ਲੋਕ ਸਭਾ ਸਪੀਕਰ ਨੂੰ ਕੁੱਲ 12 ਸੰਸਦ ਮੈਂਬਰਾਂ ਨੇ ਅਸਤੀਫ਼ਾ ਦਿੱਤਾ ਹੈ। ਇਨ੍ਹਾਂ ਵਿੱਚ ਤੋਮਰ ਤੇ ਪ੍ਰਹਿਲਾਦ ਤੋਂ ਇਲਾਵਾ ਰਾਕੇਸ਼ ਸਿੰਘ, ਰੀਤੀ ਪਾਠਕ, ਉਦੈ ਪ੍ਰਤਾਪ ਸਿੰਘ,  ਦੀਆ ਕੁਮਾਰੀ, ਰਾਜਵਰਧਨ ਸਿੰਘ ਰਾਠੌੜ, ਕਿਰੋੜੀ ਲਾਲ ਮੀਣਾ, ਅਰੁਣ ਸਾਵ ਅਤੇ ਗੋਮਤੀ ਸ਼ਾਮਲ ਹਨ  ਅਲਵਰ ਤੋਂ ਸਾਂਸਦ ਬਾਬਾ ਬਾਲਕ ਨਾਥ ਤੇ ਕੇਂਦਰੀ ਮੰਤਰੀ ਰੇਣੁਕਾ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।


21 ਸੰਸਦ ਮੈਂਬਰਾਂ ਨੂੰ ਦਿੱਤੀ ਸੀ ਟਿਕਟ


ਜ਼ਿਕਰ ਕਰ ਦਈਏ ਕਿ ਭਾਜਪਾ ਨੇ ਤਿੰਨ ਸੂਬਿਆਂ ਵਿੱਚ ਆਪਣੇ 21 ਸੰਸਦ ਮੈਂਬਰਾਂ ਨੂੰ ਟਿਕਟ ਦਿੱਤਾ ਸੀ ਜਿਨ੍ਹਾਂ ਵਿੱਚੋਂ 9 ਵੋਟਾਂ ਹਾਰ ਗਏ। ਇਸ ਤੋਂ ਜਿੱਤੇ ਹੋਏ ਵਿਧਾਇਕਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਪਟੇਲ ਤੇ ਰੇਣੁਕਾ ਰਾਜ ਮੰਤਰੀ ਸ਼ਾਮਲ ਹਨ। ਇਸ ਤੋਂ ਬਾਅਦ ਇਹ ਵੀ ਚਰਚਾ ਛਿੜ ਗਈ ਹੈ ਕਿ ਹੁਣ ਨਰੇਂਦਰ ਮੋਦੀ ਦੀ ਮੰਤਰੀ ਮੰਡਲ ਵਿੱਚ ਕਿਹੜੇ ਨਵੇਂ ਮੰਤਰੀ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ: Revanth Reddy Oath Ceremony: ਰੇਵੰਤ ਰੈੱਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਬਣੇ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ