ਮੁੰਬਈ: ਲੱਗਦਾ ਹੈ ਕਿ ਅਸਹਿਣਸ਼ੀਲਤਾ ਦੀ ਬਹਿਸ ਇੱਕ ਵਾਰ ਫੇਰ ਦਸਤਕ ਦੇਣ ਲਈ ਤਿਆਰ ਹੈ। ਦਿੱਗਜ਼ ਐਕਟਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ ‘ਚ ਭਾਰਤ ‘ਚ ਰਹਿਣ ਤੋਂ ਡਰ ਲੱਗਦਾ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਡਰ ਲੱਗਦਾ ਹੈ ਕਿ ਕਿਸੇ ਦਿਨ ਗੁੱਸੇ ਨਾਲ ਲੋਕਾਂ ਦੀ ਭੀੜ ਮੇਰੇ ਬੱਚਿਆਂ ਨੂੰ ਘੇਰ ਲਵੇਗੀ ਤੇ ਪੁੱਛ ਸਕਦੀ ਹੈ ਕਿ ਕੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ?”


ਬੁਲੰਦਸ਼ਹਿਰ ਦੀ ਹਿੰਸਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਗਾਂ ਦੀ ਜਾਨ ਦੀ ਕੀਮਤ ਪੁਲਿਸ ਵਾਲਿਆਂ ਦੀ ਜਾਨ ਤੋਂ ਜ਼ਿਆਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸਮਾਜ ‘ਚ ਅੱਜ ਇੱਕ ਤਰ੍ਹਾਂ ਦਾ ਜ਼ਹਿਰ ਫੈਲ੍ਹ ਰਿਹਾ ਹੈ। ਇਸ ਜੀਨ ਨੂੰ ਵਾਪਸ ਬੋਤਲ ‘ਚ ਬੰਦ ਕਰਨਾ ਹੁਣ ਮੁਸ਼ਕਲ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਧਰਮ ਦੀ ਸਿੱਖਿਆ ਦਿੱਤੀ ਗਈ ਸੀ ਪਰ ਮੇਰੀ ਪਤਨੀ ਨੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਤੇ ਅਸੀਂ ਇਸ ਫੈਸਲੇ ਨੂੰ ਲਾਗੂ ਵੀ ਕੀਤਾ।" ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਉਨ੍ਹਾਂ ਕਿਹਾ, “ਮੈਂ ਗੁੱਸੇ ‘ਚ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਹੀ ਸੋਚ ਵਾਲੇ ਇਨਸਾਨ ਨੂੰ ਗੁੱਸੇ ‘ਚ ਹੋਣਾ ਚਾਹੀਦਾ ਹੈ ਕਿਉਂਕਿ ਡਰਨ ਦੀ ਜ਼ਰੂਰਤ ਨਹੀਂ ਹੈ।"