ਨਾਸਿਕ: ਮਹਾਂਰਾਸ਼ਟਰ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਪ੍ਰਭਾਵਿਤ ਰਿਹਾ ਹੈ। ਹੁਣ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਵੀ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਵਿੱਚ ਹੀ ਸਾਹਮਣੇ ਆ ਰਹੇ ਹਨ। ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਪਰ ਇਸ ਦਾ ਕੋਈ ਅਸਰ ਹੁੰਦਾ ਪ੍ਰਤੀਤ ਨਹੀਂ ਹੁੰਦਾ। ਇਸ ਦੇ ਮੱਦੇਨਜ਼ਰ ਹੁਣ ਨਾਸਿਕ ਪ੍ਰਸਾਸ਼ਨ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ।
ਜੀ ਹਾਂ, ਨਵੇਂ ਨਿਯਮ ਮੁਤਾਬਕ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੁਣ ਹਰ ਵਾਰ ਮਾਰਕੀਟ ਵਿੱਚ ਜਾਣ ਵੇਲੇ ਪ੍ਰਤੀ ਵਿਅਕਤੀ ਪੰਜ ਰੁਪਏ ਦੇਣੇ ਪੈਣਗੇ। ਖ਼ਬਰਾਂ ਮੁਤਾਬਕ ਮਾਰਕੀਟ ਜਾਣ ਵਾਲੇ ਹਰੇਕ ਵਿਅਕਤੀ ਨੂੰ 5 ਰੁਪਏ ਦੇਣ ਤੋਂ ਬਾਅਦ ਟਿਕਟ ਦਿੱਤੀ ਜਾਏਗੀ ਜੋ ਅਗਲੇ ਇੱਕ ਘੰਟੇ ਲਈ ਜਾਇਜ਼ ਹੋਵੇਗੀ। ਜੇ ਕੋਈ ਵਿਅਕਤੀ ਇੱਕ ਘੰਟੇ ਤੋਂ ਵੱਧ ਦਾ ਸਮਾਂ ਬਾਜ਼ਾਰ 'ਚ ਰਹਿੰਦਾ ਹੈ ਤਾਂ ਇਸ ਨੂੰ 500 ਰੁਪਏ ਜ਼ੁਰਮਾਨਾ ਦੇਣਾ ਪਏਗਾ।
ਇਹ ਪੰਜ ਰੁਪਏ ਨਾਸਿਕ ਮਿਊਂਸਪਲ ਕਾਰਪੋਰੇਸ਼ਨ ਇਕੱਠਾ ਕਰੇਗਾ ਤੇ ਇਸ ਦੀ ਵਰਤੋਂ ਕੋਰੋਨਾ ਨਾਲ ਸਬੰਧਤ ਸੁਰੱਖਿਆ ਤੇ ਸੈਨੇਟਾਈਜੇਸ਼ਨ ਪ੍ਰਕਿਰਿਆ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਮਾਰਕੀਟ ਦੇ ਖੇਤਰਾਂ ਵਿੱਚ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕੰਮ ਕਰੇਗੀ। ਦੱਸ ਦਈਏ ਕਿ ਨਵਾਂ ਨਿਯਮ ਸ਼ਹਿਰ ਦੀ ਮੇਨ ਮਾਰਕੀਟ, ਨਾਸਿਕ ਮਾਰਕੀਟ ਕਮੇਟੀ, ਪਵਨ ਨਗਰ ਮਾਰਕੀਟ, ਅਸ਼ੋਕ ਨਗਰ ਮਾਰਕੀਟ ਤੇ ਕਲਾਨਗਰ ਮਾਰਕੀਟ 'ਤੇ ਲਾਗੂ ਹੋਵੇਗਾ।
ਇਸ ਦੇ ਨਾਲ ਹੀ ਬਾਜ਼ਾਰ ਵਿਚ ਦਾਖਲ ਹੋਣ ਦਾ ਇਕੋ ਰਸਤਾ ਹੋਵੇਗਾ। ਦਾਖਲੇ ਸਮੇਂ ਲੋਕਾਂ ਨੂੰ 5 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ। ਇਸ ਦੇ ਨਾਲ ਹੀ ਸਬਜ਼ੀ ਵੇਚਣ ਵਾਲੇ, ਦੁਕਾਨਦਾਰਾਂ ਲਈ ਵੀ ਇੱਕ ਪਾਸ ਜਾਰੀ ਕੀਤਾ ਜਾਵੇਗਾ। ਜਿਹੜੇ ਲੋਕ ਮਾਰਕੀਟ ਦੇ ਖੇਤਰ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਸ਼ਨਾਖਤੀ ਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ।
ਇਹ ਵੀ ਪੜ੍ਹੋ: Rules Changing From April: ਕੱਲ੍ਹ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904