1…ਮੁੰਬਈ ਵਿੱਚ ਵੀਰਵਾਰ ਨੂੰ ਦੇਖੇ ਗਏ ਦੋ ਸ਼ੱਕੀ ਵਿਅਕਤੀਆਂ ਦਾ ਅਜੇ ਵੀ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਮੁੰਬਈ ਪੁਲਿਸ ਨੇ ਦੋ ਸ਼ੱਕੀਆਂ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਹੈ। ਪੁਲਿਸ ਦਾ ਸ਼ੱਕ ਹੈ ਕਿ ਉਹ ਅੱਤਵਾਦੀ ਹੋ ਸਕਦੇ ਹਨ। ਵੀਰਵਾਰ ਮੁੰਬਈ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਸਕੂਲੀ ਬੱਚਿਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਣ ਦੇ ਦਾਅਵਾ ਕੀਤਾ। ਇਸ ਤੋਂ ਬਾਅਦ ਸੁਰੱਖਿਆ ਏਜੰਸੀ ਚੌਕਸ ਹੋ ਗਈਆਂ। ਸਕੂਲੀ ਬੱਚਿਆਂ ਅਨੁਸਾਰ ਸ਼ੱਕੀ ਦੇ ਕੋਲ ਬੈਗ ਤੇ ਹਥਿਆਰ ਵੀ ਸਨ।

2…ਕਰਨਾਟਕ ਵਿੱਚ ਕਾਵੇਰੀ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ 6 ਹਜ਼ਾਰ ਕਿਊਸਿਕ ਪਾਣੀ ਤਮਿਲਨਾਡੂ ਨੂੰ ਦੇਣ ਲਈ ਕਿਹਾ ਹੈ ਪਰ ਕਰਨਾਟਕ ਸਰਕਾਰ ਇਸ ਲਈ ਰਾਜ਼ੀ ਨਹੀਂ। ਇਸੇ ਮੁੱਦੇ 'ਤੇ ਚਰਚਾ ਲਈ ਇਹ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਹੈ।

3..ਪੱਤਰਕਾਰ ਰਾਜਦੇਵ ਰੰਜਨ ਕਤਲ ਕਾਂਡ ਦੀ ਜਾਂਚ ਦਿੱਲੀ ਟਰਾਂਸਫਰ ਕਰਨ ਦੀ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਨਿਤੀਸ਼ ਸਰਕਾਰ ਤੇ ਸ਼ਹਾਬੂਦੀਨ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਦਾ ਜਵਾਬ ਦੇਣ ਲਈ ਦੋ ਹਫਤੇ ਦਾ ਸਮਾਂ ਦਿੱਤਾ ਗਿਆ ਹੈ।

5…..ਰਾਜ ਠਾਕਰੇ ਦੀ ਪਾਰਟੀ ਐਮ.ਐਨ.ਐਸ. ਨੇ ਮੁੰਬਈ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ 48 ਘੰਟੇ ਅੰਦਰ ਭਾਰਤ ਛੱਡਣ ਦਾ ਅਲਟੀਮੇਟਮ ਦਿੱਤਾ ਹੈ। ਅਜਿਹਾ ਨਾ ਕਰਨ 'ਤੇ ਘਰਾਂ ਵਿੱਚ ਵੜ ਕੇ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।

6….ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਰਾਤ ਭਰ ਬੀ.ਐਸ.ਐਫ. ਵੱਲੋਂ ਗੋਲੀਬਾਰੀ ਕਰ ਇਹ ਕੋਸ਼ਿਸ਼ ਨਾਕਾਮ ਕੀਤੀ ਗਈ ਜਿਸ ਮਗਰੋਂ ਤਲਾਸ਼ੀ ਅਭਿਆਨ ਜਾਰੀ ਹੈ।

7….ਨਿਵੇਸ਼ਕਾਂ ਦਾ ਪੈਸਾ ਵਾਪਸ ਨਾ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਸਹਾਰਾ ਗਰੁੱਪ ਦੇ ਪ੍ਰਮੁੱਖ ਸੁਬਰਤ ਰਾਏ 'ਤੇ ਜੇਲ੍ਹ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਸੁਪਰੀਮ ਕੋਰਟ ਨੇ ਰਾਏ ਦੀ ਪਰੋਲ ਰੱਦ ਕਰ ਦਿੱਤੀ ਹੈ ਤੇ ਹਿਰਾਸਤ ਵਿੱਚ ਲੈਣ ਲਈ ਦੇ ਹੁਕਮ ਦਿੱਤੇ ਹਨ। ਰਾਏ ਦੇ ਵਕੀਲ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਕੋਰਟ ਨੇ ਇਹ ਹੁਕਮ ਦਿੱਤੇ ਹਨ।

8….ਦੱਖਣੀ ਦਿੱਲੀ ਤੋਂ ਬੀਜੇਪੀ ਸਾਂਸਦ ਰਮੇਸ਼ ਵਿਧੂੜੀ ਨੇ ਇੱਕ ਮਾਰਚ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਗਾਲ੍ਹਾਂ ਤੱਕ ਵੀ ਕੱਢੀਆਂ। ਵਿਧੂੜੀ ਨੇ ਇਸ ਦੌਰਾਨ 'ਆਪ' ਵਿਧਾਇਕ ਸਹੀ ਰਾਮ ਦਾ ਪੁਤਲਾ ਵੀ ਫੂਕਿਆ।

9….ਦੇਸ਼ ਦੇ ਸਭ ਤੋਂ ਵੱਧ ਅਮੀਰ ਲੋਕਾਂ ਵਿੱਚ ਮੁਕੇਸ਼ ਅੰਬਾਨੀ ਦੀ ਫਿਰ ਤੋਂ ਝੰਡੀ ਰਹੀ ਹੈ। ਅੰਬਾਨੀ ਫੋਰਬਸ ਦੀ ਸਾਲਾਨਾ ਸੂਚੀ ’ਚ ਲਗਾਤਾਰ 9ਵੇਂ ਸਾਲ ਸਭ ਤੋਂ ਅੱਗੇ ਰਹੇ। ਉਨ੍ਹਾਂ ਦੀ ਜਾਇਦਾਦ ਵਧ ਕੇ 22.7 ਅਰਬ ਡਾਲਰ ਹੋ ਗਈ ਹੈ। ਸਨ ਫਾਰਮਾ ਦੇ ਦਿਲੀਪ ਸਾਂਘਵੀ 16.9 ਅਰਬ ਡਾਲਰ ਦੀ ਕਮਾਈ ਨਾਲ ਦੂਜੇ ਨੰਬਰ ’ਤੇ ਰਹੇ। ਭਾਰਤ ਦੇ 100 ਅਮੀਰਾਂ ਦੀ ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਹਿੰਦੂਜਾ ਭਰਾ (15.2 ਅਰਬ ਡਾਲਰ) ਤੀਜੇ ਨੰਬਰ ’ਤੇ ਰਹੇ ਹਨ।