ਨਵੀਂ ਦਿੱਲੀ/ਇਸਲਾਮਾਬਾਦ: ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਬਾਰਡਰ 'ਤੇ ਤਣਾਅ ਬਹੁਤ ਵਧ ਗਿਆ ਹੈ। ਭਾਰਤ ਬਾਰਡਰ 'ਤੇ ਆਪਣੇ ਜਵਾਨਾਂ ਨੂੰ ਮਜ਼ਬੂਤ ਕਰ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਵੀ ਤਿਆਰੀਆਂ ਖਿੱਚ ਦਿੱਤੀਆਂ ਹਨ। 778 ਕਿਲੋਮੀਟਰ ਲੰਬੀ ਐਲ.ਓ.ਸੀ. 'ਤੇ ਜਵਾਨਾਂ ਨੂੰ ਨਵੇਂ ਸਿਰੇ ਤੋਂ ਹੋਰ ਜ਼ਿਆਦਾ ਗਿਣਤੀ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਨਾਲ ਹੀ ਹਥਿਆਰ ਤੇ ਬਾਲਣ ਵੀ ਜਮ੍ਹਾਂ ਕੀਤਾ ਜਾ ਰਿਹਾ ਹੈ। ਇਹ ਤਿਆਰੀਆਂ ਜੰਗ ਜਿਹੇ ਹਾਲਾਤ ਵੱਲ ਇਸ਼ਾਰਾ ਕਰ ਰਹੀਆਂ ਹਨ।
ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਰਾਤ ਵਿੱਚ ਇਸਲਾਮਾਬਾਦ ਉੱਤੇ ਪਾਕਿਸਤਾਨੀ ਏਅਰਫੋਰਸ ਦੇ F-16 ਫਾਇਟਰ ਪਲੇਨ ਨੂੰ ਉਡਾਏ ਜਾਣ ਦਾ ਦਾਅਵਾ ਕੀਤਾ। ਇੱਕ ਟੀ.ਵੀ. ਇੰਟਰਵਿਊ ਵਿੱਚ ਉਨ੍ਹਾਂ ਨੇ ਇਸ ਨੂੰ ਜੰਗ ਤੋਂ ਪਹਿਲਾਂ ਦੀ ਤਿਆਰੀ ਕਿਹਾ। ਵੀਰਵਾਰ ਰਾਤ ਜੰਗ ਦੇ ਡਰ ਤੋਂ ਇਸਲਾਮਾਬਾਦ ਦੇ ਸੈਂਕੜੇ ਲੋਕ ਸੜਕਾਂ 'ਤੇ ਆ ਗਏ। ਹਾਮਿਦ ਮੀਰ ਮੁਤਾਬਕ, ਚਾਰ ਫਾਈਟਰ ਪਲੇਨ ਰਾਤ ਵਿੱਚ 10.20 ਵਜੇ ਉੱਡਦੇ ਨਜ਼ਰ ਆਏ। ਇਸ ਲਈ ਹਾਈਵੇ ਨੂੰ ਹੀ ਰਨਵੇ ਬਣਾਇਆ ਗਿਆ। ਕਈ ਹੋਰ ਲੋਕ ਵੀ ਫਾਈਟਰ ਪਲੇਨ ਦੇਖਣ ਦਾ ਦਾਅਵਾ ਕਰ ਰਹੇ ਹਨ ਤੇ ਵੀਡੀਓ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਫਾਈਟਰ ਪਲੇਨ F-16 ਨੇ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਉਡਾਣ ਭਰੀ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਜੰਗ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਇਸ ਖ਼ਬਰ ਤੋਂ ਬਾਅਦ ਇੱਕ ਪਾਕਿਸਤਾਨੀ ਪੱਤਰਕਾਰ ਜਵੇਰੀਆ ਸਿਦੀਕੀ ਨੇ ਇਸ ਨੂੰ ਪਾਕਿਸਤਾਨ ਏਅਰਫੋਰਸ ਦੀ ਹਰ ਪੰਜ ਸਾਲ ਬਾਅਦ ਹੋਣ ਵਾਲੀ ਐਕਸਰਸਾਈਜ਼ ਕਰਾਰ ਦਿੱਤਾ।