1...ਸ਼ਹੀਦ ਗੁਰਨਾਮ ਸਿੰਘ ਨੂੰ ਜੰਮੂ-ਕਸ਼ਮੀਰ ਵਿੱਚ ਅੱਜ ਆਖਰੀ ਵਿਦਾਈ ਦਿੱਤੀ ਗਈ। ਗੁਰਨਾਮ ਬੀ.ਐਸ.ਐਫ. ਦੇ ਜਵਾਨ ਸਨ ਜਿਨ੍ਹਾਂ ਨੂੰ ਜੰਮੂ ਵਿੱਚ ਬੀ.ਐਸ.ਐਫ. ਦੇ ਹੈੱਡਕੁਆਟਰ ਵਿੱਚ ਸ਼ਰਧਾਜਲੀ ਦਿੱਤੀ ਗਈ। ਬੀ.ਐਸ.ਐਫ. ਦਾ ਜਵਾਨ ਗੁਰਨਾਮ ਸਿੰਘ ਜੋ ਪਿਛਲੇ ਕਈ ਦਿਨਾਂ ਜ਼ਖਮੀ ਸੀ, ਬੀਤੀ ਰਾਤ ਜ਼ਖ਼ਮਾਂ ਦਾ ਤਾਬ ਨਾ ਝੱਲਦਾ ਹੋਇਆ ਸ਼ਹੀਦ ਹੋ ਗਿਆ।

2….ਦੀਵਾਲੀ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਹੈ ਜਿਸ ਵਿੱਚ ਪੀ.ਐਮ. ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਤਿਉਹਾਰ ਮੌਕੇ ਦੇਸ਼ ਦੇ ਸੈਨਿਕਾਂ ਨੂੰ ਜ਼ਰੂਰ ਯਾਦ ਰੱਖਣ।

3...ਅਸਹਿਣਸ਼ੀਲਤਾ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ ਹੈ। ਰਤਨ ਟਾਟਾ ਨੇ ਕਿਹਾ ਹੈ ਕਿ ਦੇਸ਼ ਵਿੱਚ ਫਿਰ ਤੋਂ ਅਸਹਿਣਸ਼ੀਲਤਾ ਵਧ ਗਈ ਹੈ। ਉਨ੍ਹਾਂ ਕਿਹਾ ਕਿਹਾ ਕਿ ਇਹ ਸਾਡੇ ਲਈ ਸਰਾਪ ਹੈ। ਦੇਸ਼ ਦੇ ਵੱਡੇ ਉਦਯੋਗਪਤੀ ਟਾਟਾ ਮੁਤਾਬਕ “ਉਹ ਸੋਚਦੇ ਹਨ ਕਿ ਹਰ ਕੋਈ ਜਾਣਦਾ ਹੈ ਅਸਹਿਣਸ਼ੀਲਤਾ ਕਿੱਥੋਂ ਆ ਰਹੀ ਹੈ? ਇਹ ਕੀ ਹੈ? ਦੇਸ਼ ਦੇ ਹਜ਼ਾਰਾਂ-ਲੱਖਾਂ ਲੋਕ ਚਾਹੁੰਦੇ ਹਨ ਦੇਸ਼ ਇਸ ਤੋਂ ਮੁਕਤ ਰਹੇ।”

4….ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਵਿੱਚ ਤਿੰਨ ਹੋਰ ਬੱਚਿਆਂ ਦੇ ਮਰਨ ਦੇ ਨਾਲ ਹੀ ਜਾਪਾਨੀ ਦਿਮਾਗੀ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 61 ਹੋ ਗਈ ਹੈ। ਕਰੀਬ 100 ਪਿੰਡ ਇਸ ਬਿਮਾਰੀ ਦੀ ਚਪੇਟ ਵਿੱਚ ਹਨ। ਹਾਲਾਤ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ।

5...ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਝਗੜਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸ਼ਿਵਪਾਲ ਯਾਦਵ ਸਮੇਤ 4 ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ।