ਅਸਹਿਣਸ਼ੀਲਤਾ ਦੇਸ਼ ਲਈ ਸਰਾਪ: ਰਤਨ ਟਾਟਾ
ਏਬੀਪੀ ਸਾਂਝਾ | 23 Oct 2016 12:31 PM (IST)
ਗਵਾਲੀਅਰ: ਅਸਹਿਣਸ਼ੀਲਤਾ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ ਹੈ। ਰਤਨ ਟਾਟਾ ਨੇ ਕਿਹਾ ਹੈ ਕਿ ਦੇਸ਼ ਵਿੱਚ ਫਿਰ ਤੋਂ ਅਸਹਿਣਸ਼ੀਲਤਾ ਵਧ ਗਈ ਹੈ। ਉਨ੍ਹਾਂ ਕਿਹਾ ਕਿਹਾ ਕਿ ਇਹ ਸਾਡੇ ਲਈ ਸਰਾਪ ਹੈ। ਦੇਸ਼ ਦੇ ਵੱਡੇ ਉਦਯੋਗਪਤੀ ਟਾਟਾ ਮੁਤਾਬਕ "ਉਹ ਸੋਚਦੇ ਹਨ ਕਿ ਹਰ ਕੋਈ ਜਾਣਦਾ ਹੈ ਅਸਹਿਣਸ਼ੀਲਤਾ ਕਿੱਥੋਂ ਆ ਰਹੀ ਹੈ? ਇਹ ਕੀ ਹੈ? ਦੇਸ਼ ਦੇ ਹਜ਼ਾਰਾਂ-ਲੱਖਾਂ ਲੋਕ ਚਾਹੁੰਦੇ ਹਨ ਦੇਸ਼ ਇਸ ਤੋਂ ਮੁਕਤ ਰਹੇ।" ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਦਾਦਰੀ ਵਿੱਚ ਗਾਊ ਮਾਸ ਰੱਖਣ ਦੇ ਸ਼ੱਕ ਵਿੱਚ ਇੱਕ ਸ਼ਖ਼ਸ ਦੀ ਹੱਤਿਆ ਹੋਈ ਸੀ। ਇਸ ਤੋਂ ਪਹਿਲਾਂ ਕੰਨੜ ਲੇਖਕ ਕਲਬਰਗੀ ਦਾ ਕਤਲ ਹੋਇਆ। ਇਸ ਮਗਰੋਂ ਦੇਸ਼ ਵਿੱਚ ਅਸਹਿਣਸ਼ੀਲਤਾ ਦਾ ਵੱਡਾ ਮੁੱਦਾ ਬਣਿਆ। ਲੇਖਕਾਂ ਵੱਲੋਂ ਐਵਾਰਡ ਵਾਪਸੀ ਦੀ ਸ਼ੁਰੂਆਤ ਹੋਈ। 40 ਤੋਂ ਵੱਧ ਲੇਖਕਾਂ ਨੇ ਸਾਹਿਤ ਅਕਾਦਮੀ ਐਵਾਰਡ ਵਾਪਸ ਕਰ ਦਿੱਤੇ। 13 ਇਤਹਾਸਕਾਰਾਂ ਨੇ ਕੁਝ ਵਿਗਿਆਨੀਆਂ ਨੇ ਵੀ ਐਵਾਰਡ ਮੋੜ ਦਿੱਤੇ। ਦਿਬਾਕਰ ਬੈਨਰਜੀ ਸਣੇ 10 ਫਿਲਮਕਾਰਾਂ ਨੇ ਨੈਸ਼ਨਲ ਐਵਾਰਡ ਮੋੜ ਦਿੱਤੇ। ਹੁਣ ਦੇਸ਼ ਦੇ ਵੱਡੇ ਉਦਯੋਗਪਤੀ ਰਤਨ ਟਾਟਾ ਵੱਲੋਂ ਇਹ ਮੁੱਦਾ ਉਠਾਇਆ ਜਾਣਾ ਵੱਡੀ ਗੱਲ ਹੈ। ਮੋਦੀ ਸਰਕਾਰ ਨੂੰ ਉਦਯੋਗਪਤੀਆਂ ਪੱਖੀ ਮੰਨਿਆ ਜਾਂਦਾ ਹੈ। ਟਾਟਾ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਉਦਯੋਗਪਤੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ। ਚੇਨਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਟਾਟਾ ਨੇ ਕਿਹਾ ਸੀ ਕਿ ਕਿਸੇ ਨੇ ਕੀ ਕਰਨਾ ਹੈ, ਇਸ ਦਾ ਫੈਸਲਾ ਕਰਨ ਦੀ ਆਜ਼ਾਦੀ ਉਸ ਨੂੰ ਹੀ ਹੋਣੀ ਚਾਹੀਦੀ ਹੈ। ਲੋਕ ਕੀ ਕਰਨ ਜਾਂ ਕੀ ਨਾ ਕਰਨ, ਇਹ ਦੱਸਣ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ। ਇਸ ਨਾਲ ਦੇਸ਼ ਦਾ ਅਕਸ ਦੁਨੀਆ ਵਿੱਚ ਬੇਹਰਤ ਹੋਏਗਾ।