1...ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਪੁਲਿਸ ਨੂੰ ਫੋਨ ਕਰ ਕਿਸੇ ਸ਼ਖਸ ਨੇ ਇਹ ਧਮਕੀ ਦਿੱਤੀ। ਪੁਲਿਸ ਮੁਤਾਬਕ ਫੋਨ ਕਰਨ ਵਾਲਾ ਨਸ਼ੇ ਵਿੱਚ ਸੀ ਜਦਕਿ ਜਾਂਚ ਜਾਰੀ ਹੈ।

2….ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਬਾਕਾਇਦਾ ਸੰਮਨ ਭੇਜੇ ਗਏ ਸਨ। ਭਾਰਤ ਨੇ ਬਾਸਿਤ ਨੂੰ ਕਿਹਾ ਹੈ ਕਿ ਜਾਸੂਸੀ ਦੇ ਇਲਜ਼ਾਮਾਂ ਵਾਲੇ ਪਾਕਿਸਤਾਨੀ ਅਫਸਰ ਮਹਿਮੂਦ ਅਖਤਰ ਦੇਸ਼ ਛੱਡਣ ਤੇ ਉਨ੍ਹਾਂ ਨੂੰ ਤੁਰੰਤ ਪਾਕਿਸਤਾਨ ਭੇਜਿਆ ਜਾਵੇ। ਪਾਕਿਸਤਾਨੀ ਹਾਈ ਕਮਿਸ਼ਨ ਦੇ ਇੱਕ ਅਫਸਰ 'ਤੇ ਜਾਸੂਸੀ ਦੇ ਇਲਜ਼ਾਮ ਲੱਗੇ ਹਨ। ਇਸ ਅਫਸਰ ਨੇ ਭਾਰਤੀ ਫੌਜ ਬਾਰੇ ਜਾਣਕਾਰੀ ਨੂੰ ਸੰਨ੍ਹ ਲਾਈ ਹੈ। ਇਸ ਅਫਸਰ ਦਾ ਨਾਂ ਮਹਿਮੂਦ ਅਖਤਰ ਦੱਸਿਆ ਗਿਆ ਹੈ।

3….ਜੰਮੂ ਕਸ਼ਮੀਰ ਦੇ ਆਰ.ਐਸ. ਪੁਰਾ ਤੇ ਅਰਨੀਆ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਬੀ.ਐਸ.ਐਫ. ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ 6 ਲੋਕ ਜ਼ਖਮੀ ਹੋ ਗਏ ਹਨ।

4...ਸਰਹੱਦ 'ਤੇ ਬੀ.ਐਸ.ਐਫ. ਦੀਆਂ 15 ਪੋਸਟਾਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਫਾਇਰਿੰਗ ਕਰ ਰਿਹਾ ਹੈ। ਇਸ ਦਾ ਬੀ.ਐਸ.ਐਫ. ਮੂੰਹਤੋੜ ਜਵਾਬ ਦੇ ਰਹੀ ਹੈ। ਫਾਇਰਿੰਗ ਬੀਤੀ ਰਾਤ ਤੋਂ ਜਾਰੀ ਹੈ।

5….ਟਾਟਾ ਗਰੁੱਪ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਾਇਰਸ ਮਿਸਤਰੀ ਨੇ ਗਰੁੱਪ 'ਤੇ ਗੰਭੀਰ ਇਲਜ਼ਾਮ ਲਾਏ ਹਨ। ਸਾਇਰਸ ਮੁਤਾਬਕ ਕੰਪਨੀ ਦੀ ਨੈਨੋ ਕਾਰ ਘਾਟੇ ਦਾ ਸੌਦਾ ਬਣ ਚੁੱਕੀ ਸੀ। ਇਸ ਨੂੰ ਭਾਵਨਾਤਮਕ ਕਾਰਨਾਂ ਕਰਕੇ ਬੰਦ ਨਹੀਂ ਕੀਤਾ ਗਿਆ ਜਦਕਿ ਤੁਰੰਤ ਬੰਦ ਕਰਨ ਦੀ ਲੋੜ ਹੈ। ਸਾਇਰਸ ਨੇ ਬੋਰਡ ਆਫ ਡਾਇਰੈਕਟਰਜ ਨੂੰ 5 ਪੰਨਿਆਂ ਦੀ ਚਿੱਠੀ ਭੇਜੀ ਹੈ ਜਿਸ ਰਾਹੀਂ ਰਤਨ ਟਾਟਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

6...ਗੁਜਰਾਤ ਦੇ ਵਡੋਦਰਾ ਵਿੱਚ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਬੱਚਿਆਂ ਨੇ ਸਖਤ ਮਿਹਨਤ ਕੀਤੀ। ਇਨ੍ਹਾਂ ਰੰਗ-ਬਿਰੰਗੇ ਤੇ ਭਾਵਨਾਵਾਂ ਨਾਲ ਭਰਪੂਰ ਗ੍ਰੀਟਿੰਗ ਕਾਰਡ ਤੇ ਮਠਿਆਈ ਜਵਾਨਾਂ ਨੂੰ ਭੇਜੀ। ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਦੀਵਾਲੀ ਮੌਕੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ। ਸਮ੍ਰਿਤੀ ਮੁਤਾਬਕ ਦੇਸ਼ ਦੇ ਜਵਾਨਾਂ ਨੂੰ ਨਮਨ ਕਰਦੇ ਹੋਏ ਦੀਵਾਲੀ ਮਨਾਈ ਜਾਵੇ।

7…. ਸ਼ਿਵਪਾਲ ਯਾਦਵ ਨੇ ਉੱਤਰ ਪ੍ਰਦੇਸ਼ ਦੇ ਸੀ.ਐਮ. ਅਖਿਲੇਸ਼ ਯਾਦਵ ਨੂੰ ਨਸੀਹਤ ਦਿੱਤੀ ਹੈ। ਸ਼ਿਵਪਾਲ ਨੇ ਕਿਹਾ ਕਿ ਅਖਿਲੇਸ਼ ਨੂੰ ਆਪਣੇ ਪਿਤਾ ਦਾ ਸਨਮਾਣ ਕਰਨਾ ਚਾਹੀਦਾ ਹੈ। ਇਸ ਲਈ ਉਹ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਯੂ.ਪੀ. ਸਰਕਾਰ ਨੇ ਸੀ.ਐਮ. ਅਖਿਲੇਸ਼ ਦੀ ਰੱਥ ਯਾਤਰਾ ਕੰਪੇਨ ਦਾ ਪ੍ਰਮੋਸ਼ਨਲ ਵੀਡੀਓ ਜਾਰੀ ਕੀਤਾ ਹੈ।

8….ਕੇਂਦਰ ਸਰਕਾਰ ਨੇ ਬਰਡ ਫਲੂ 'ਤੇ ਨਜ਼ਰ ਰੱਖਣ ਲਈ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿੱਚ ਸਿਹਤ ਮੰਤਰਾਲੇ, ਵਾਤਾਵਰਨ ਮੰਤਰਾਲੇ ਤੇ ਖੇਤੀ ਮੰਤਰਾਲੇ ਦੇ ਨੁਮਾਇੰਦੇ ਸ਼ਾਮਲ ਹੋਣਗੇ।

9….ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਕੀ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਵਪਾਰ ਤੇ ਸੁਰੱਖਿਆ ਮੁੱਦਿਆਂ ਤੇ ਚਰਚਾ ਕੀਤੀ ਗਈ।