1….ਪਾਕਿਸਤਾਨ ਆਪਣੀਆਂ ਸ਼ੈਤਾਨੀ ਕਰਤੂਤਾਂ ਨਹੀਂ ਛੱਡ ਰਿਹਾ। ਪਾਕਿ ਲਗਾਤਾਰ ਸਰਹੱਦ 'ਤੇ ਫਾਇਰਿੰਗ ਕਰ ਰਿਹਾ ਹੈ। ਇਸ ਦਾ ਬੀ.ਐਸ.ਐਫ. ਲਗਾਤਾਰ ਮੂੰਹਤੋੜ ਜਵਾਬ ਦੇ ਰਹੀ ਹੈ। ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਰੇਂਜਰਜ਼ ਦਾ ਇੱਕ ਜਵਾਨ ਮਾਰਿਆ ਗਿਆ ਜਦਕਿ ਇੱਕ ਹੋਰ ਜ਼ਖਮੀ ਹੋਇਆ ਹੈ। ਪਾਕਿਸਤਾਨ 'ਤੇ ਜਵਾਬੀ ਕਾਰਵਾਈ ਕੱਲ੍ਹ ਬੀ.ਐਸ.ਐਫ. ਦਾ ਜਵਾਨ ਸ਼ਹੀਦ ਹੋਣ ਤੇ 6 ਨਾਗਰਿਕਾਂ ਦੇ ਜ਼ਖਮੀ ਹੋਣ ਮਗਰੋਂ ਕੀਤੀ ਗਈ ਹੈ। ਪਾਕਿਸਤਾਨ ਦਿਨ ਰਾਤ ਫਾਇਰਿੰਗ ਕਰ ਰਿਹਾ ਹੈ।

2...ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਕਾਰਨ ਸਰਹੱਦ ਉੱਤੇ ਅਗਲੇ ਤਿੰਨ ਦਿਨਾਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜੌਰੀ, ਸੂਬਾ, ਅਖਨੂਰ ਤੇ ਕਠੂਆ ਵਿੱਚ ਬੀਤੀ ਰਾਤ ਪਾਕਿਸਤਾਨ ਨੇ ਜ਼ੋਰਦਾਰ ਫਾਇਰਿੰਗ ਕੀਤੀ। ਸੀਮਾ ਨਾਲ ਲੱਗਦੇ ਇਲਾਕਿਆਂ ਵਿੱਚ ਅਜਿਹਾ ਲੱਗ ਰਿਹਾ ਹੈ ਜਿਵੇਂ ਪਾਕਿਸਤਾਨ ਨੇ ਮਿੰਨੀ ਯੁੱਧ ਛੇੜ ਦਿੱਤਾ ਹੋਵੇ।

3….ਗੰਭੀਰਤਾ ਨੂੰ ਦੇਖਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਡੀ.ਜੀ. ਨਾਲ ਗੱਲਬਾਤ ਕਰਕੇ ਹਾਲਤ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਆਖਿਆ ਹੈ। ਇਸੇ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਖ਼ੁਆਜਾ ਆਸਿਫ਼ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਭਾਰੀ ਤਣਾਅ ਹੈ।

4...ਭਾਰਤੀ ਵਿੱਚ ਪਾਕਿਸਤਾਨੀ ਜਾਸੂਸਾਂ ਦੀ ਗ੍ਰਿਫਤਾਰੀ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਤਹਿਤ ਪੁਲਿਸ ਨੇ ਜੋਧਪੁਰ ਦੇ ਰਹਿਣ ਵਾਲੇ ਸੋਇਬਾ ਨੂੰ ਅੱਜ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪਾਕਿਸਤਾਨ ਦੇ ਦੋ ਜਾਸੂਸ ਗ੍ਰਿਫਤਾਰ ਕੀਤੇ ਸਨ। ਖਾਸ ਗੱਲ ਇਹ ਸੀ ਕਿ ਇਨ੍ਹਾਂ ਜਾਸੂਸਾਂ ਦਾ ਕਰਤਾ ਧਰਤਾ ਆਈ.ਐਸ. ਦਾ ਏਜੰਟ ਦਿੱਲੀ ਸਥਿਤ ਪਾਕਿਸਤਾਨ ਦੇ ਦੂਤਾਵਾਸ ਦਾ ਕਰਮੀ ਸੀ। ਇਸ ਕਰਮੀ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ। ਦਿੱਲੀ ਪੁਲੀਸ ਨੇ ਪਾਕਿਸਤਾਨ ਦੂਤਾਵਾਸ ਦੇ ਕਰਮੀ ਨੂੰ ਮਹਿਮੂਦ ਅਖ਼ਤਰ ਨੂੰ ਅਹਿਮ ਰੱਖਿਆ ਦਸਤਾਵੇਜ਼ਾਂ ਸਮੇਤ ਫੜਿਆ ਸੀ।

5….paytm ਦੇ ਸੀਈਓ ਵਿਜੇ ਸ਼ੇਖਰ ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮਿਲਣ ਲਈ ਮਹਿੰਗੀ ਗੱਡੀ ਦੀ ਥਾਂ ਮੁੱਖ ਮੰਤਰੀ ਦੇ ਨਿਵਾਸ ਉੱਤੇ ਰਿਕਸ਼ੇ ਉੱਤੇ ਪਹੁੰਚੇ। ਇਸ ਦਾ ਕਾਰਨ ਸੀ, ਸੜਕ ਉਤੇ ਲੱਗਾ ਜਾਮਕਾਫ਼ੀ ਦੇਰ ਬਾਅਦ ਜਦੋਂ ਰਿਕਸ਼ਾ ਚਾਲਕ 50 ਰੁਪਏ ਲੈ ਕੇ ਜਾਣ ਲੱਗਾ ਤਾਂ ਮੁੱਖ ਮੰਤਰੀ ਨੇ ਉਸ ਨੂੰ ਛੇ ਹਜ਼ਾਰ ਰੁਪਏ, ਇੱਕ ਈ-ਰਿਕਸ਼ਾ ਤੇ ਲਖਨਊ ਵਿੱਚ ਘਰ ਗਿਫ਼ਟ ਵਜੋਂ ਦਿੱਤਾ।

6….ਉੱਤਰ ਪ੍ਰਦੇਸ਼ ਵਿੱਚ ਯਾਦਵ ਪਰਿਵਾਰ ਦੀ ਲੜਾਈ ਵਿੱਚ ਬਾਹਰੀ ਦੇ ਨਾਮ ਤੋਂ ਬਦਨਾਮ ਹੋਏ ਅਮਰ ਸਿੰਘ ਨੇ ਆਪਣੀ ਸਫਾਈ ਦਿੱਤੀ ਹੈ। ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਅਖਿਲੇਸ਼ ਖਿਲਾਫ ਕੁਝ ਨਹੀਂ ਕੀਤਾ ਪਰ ਅਖਿਲੇਸ਼ ਨੇ ਉਨ੍ਹਾਂ ਖਿਲਾਫ ਜੋ ਸ਼ਬਦ ਵਰਤੇ ਉਸ ਤੋਂ ਉਹ ਦੁਖੀ ਹਨ। ਅਖਿਲੇਸ਼ ਨੇ ਅਮਰ ਸਿੰਘ ਲਈ ਦਲਾਲ ਸ਼ਬਦ ਦਾ ਇਸਤੇਮਾਲ ਵੀ ਕੀਤਾ ਸੀ। ਅਮਰ ਸਿੰਘ ਨੇ ਕਿਹਾ ਮੈਂ ਅਖਿਲੇਸ਼ ਦੇ ਨਾਲ ਹਾਂ ਪਰ ਪਹਿਲਾਂ ਮੁਲਾਇਮ ਦੇ ਨਾਲ ਹਾਂ ਉਹ ਮੁਲਾਇਮ ਦੇ ਬੇਟੇ ਹਨ, ਇਸ ਲਈ ਉਨ੍ਹਾਂ ਨਾਲ ਹਾਂ ਤੇ ਰਹਾਂਗਾ।

7...ਟਾਟਾ ਗਰੁੱਪ ਵਿੱਚ ਲਗਾਤਾਰ ਘਮਾਸਾਨ ਮਚਿਆ ਹੋਇਆ ਹੈ। ਗਰੁੱਪ ਦਾ ਕਹਿਣਾ ਹੈ ਕਿ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨੇ ਬੋਰਡ ਮੈਂਬਰਾਂ ਦਾ ਭਰੋਸਾ ਗਵਾ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਹਟਾਇਆ ਗਿਆ ਹੈ। ਮਿਸਤਰੀ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਗਰੁੱਪ ਨੇ ਖਾਰਜ ਕੀਤਾ ਹੈ।

8….ਵੋਡਾਫੋਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਲਈ ਦੀਵਾਲੀ ਮੌਕੇ ਰੋਮਿੰਗ ਦੌਰਾਨ ਇਨਕਮਿੰਗ ਕਾਲ ਮੁਫਤ ਹੋਵੇਗੀ। ਜਦਕਿ ਆਊਟਗੋਇੰਗ ਕਾਲ ਦਰ ਪਹਿਲਾਂ ਤੋਂ ਹੀ ਸਾਧਾਰਨ ਜਿੰਨੀ ਕਰ ਦਿੱਤੀ ਹੈ। ਦੇਸ਼ ਭਰ ਵਿੱਚ ਇਹ ਰੋਮਿੰਗ ਫ੍ਰੀ ਸੇਵਾ ਮਿਲੇਗੀ।