ਲਖਨਊ: paytm ਦੇ ਸੀਈਓ ਵਿਜੇ ਸ਼ੇਖਰ ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮਿਲਣ ਲਈ ਮਹਿੰਗੀ ਗੱਡੀ ਦੀ ਥਾਂ ਮੁੱਖ ਮੰਤਰੀ ਦੇ ਨਿਵਾਸ ਉੱਤੇ ਰਿਕਸ਼ੇ ਉੱਤੇ ਪਹੁੰਚੇ। ਇਸ ਦਾ ਕਾਰਨ ਸੀ, ਸੜਕ ਉਤੇ ਲੱਗਾ ਜਾਮ, ਜਿਸ ਕਾਰਨ ਵਿਜੇ ਸ਼ੇਖਰ ਕਾਰ ਦੀ ਥਾਂ ਰਿਕਸ਼ੇ ਉਤੇ ਮੁੱਖ ਮੰਤਰੀ ਦੇ ਨਿਵਾਸ ਪਹੁੰਚੇ। ਕਾਫ਼ੀ ਦੇਰ ਬਾਅਦ ਜਦੋਂ ਰਿਕਸ਼ਾ ਚਾਲਕ ਆਪਣੇ ਪੈਸੇ ਮੰਗ ਕੇ ਜਾਣ ਲੱਗਾ ਤਾਂ ਮੁੱਖ ਮੰਤਰੀ ਨੇ ਉਸ ਨੂੰ ਬੁਲਾ ਕੇ ਗੱਲ ਕੀਤੀ ਤੇ ਦੀਵਾਲੀ ਦੇ ਗਿਫ਼ਟ ਦੇ ਤੌਰ ਉੱਤੇ 6 ਹਜ਼ਾਰ ਰੁਪਏ ਕੈਸ਼ ਦਿੱਤਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇੱਕ ਈ-ਰਿਕਸ਼ਾ ਤੇ ਲਖਨਊ ਵਿੱਚ ਘਰ ਦਾ ਤੋਹਫ਼ਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ paytm ਦੇ ਸੀਈਓ ਵਿਜੇ ਸ਼ੇਖਰ ਦਾ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸੀ ਪਰ ਜਾਮ ਵਿੱਚ ਉਨ੍ਹਾਂ ਦੀ ਗੱਡੀ ਫਸ ਜਾਣ ਕਾਰਨ ਉਨ੍ਹਾਂ ਰਿਕਸ਼ੇ ਉੱਤੇ ਮੁੱਖ ਮੰਤਰੀ ਆਵਾਸ ਤੱਕ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਲਈ ਵਿਜੇ ਸ਼ੇਖਰ ਰਿਕਸ਼ਾ ਚਾਲਕ ਮਣੀ ਰਾਮ ਨਾਲ ਮੁੱਖ ਮੰਤਰੀ ਦੇ ਘਰ ਪਹੁੰਚੇ।
ਇਸ ਦੀ ਫ਼ੋਟੋ ਯੂ.ਪੀ. ਦੇ ਮੁੱਖ ਮੰਤਰੀ ਆਪਣੇ ਟਵਿੱਟਰ ਉੱਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਲਿਖਿਆ ਕਿ ਲਖਨਊ ਮੈਟਰੋ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਰਿਕਸ਼ਾ ਚਾਲਕ ਵੀ ਕਾਫ਼ੀ ਗੱਲਾਂ ਕੀਤੀਆਂ।
ਇਸ ਦੌਰਾਨ ਜਦੋਂ ਆਪਣੇ ਕਿਰਾਇਆ 50 ਰੁਪਏ ਲੈ ਕੇ ਰਿਕਸ਼ਾ ਚਾਲਕ ਜਾਣ ਲੱਗਾ ਤਾਂ ਮੁੱਖ ਮੰਤਰੀ ਨੇ ਉਸ ਨੂੰ ਛੇ ਹਜ਼ਾਰ ਰੁਪਏ, ਇੱਕ ਈ-ਰਿਕਸ਼ਾ ਤੇ ਲਖਨਊ ਵਿੱਚ ਘਰ ਗਿਫ਼ਟ ਵਜੋਂ ਦਿੱਤਾ। ਦੂਜੇ ਪਾਸੇ ਮਣੀ ਰਾਮ ਨੇ ਆਖਿਆ ਕਿ ਉਸ ਦੇ ਰਿਕਸ਼ੇ ਉੱਤੇ ਕੌਣ ਸਵਾਰ ਹੋਇਆ ਸੀ, ਉਸ ਨੂੰ ਨਹੀਂ ਪਤਾ ਸੀ। ਉਹ ਤਾਂ ਬੱਸ ਆਮ ਸਵਾਰੀਆਂ ਵਾਂਗ ਲੈ ਕੇ ਉਸ ਨੂੰ ਮੁੱਖ ਮੰਤਰੀ ਦੇ ਆਵਾਸ ਉੱਤੇ ਛੱਡਣ ਗਿਆ ਸੀ।