1…ਅੱਜ ਤੋਂ 500 ਤੇ 100 ਦੇ ਪੁਰਾਣੇ ਨੋਟ ਬਦਲਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ 2000 ਦੇ ਨੋਟ ਵੀ ਬਾਜ਼ਾਰ ਵਿੱਚ ਆ ਗਏ ਹਨ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਨਵੇਂ ਡਿਜ਼ਾਇਨ ਨਾਲ ਫਿਰ ਤੋਂ ਹਜ਼ਾਰ ਦੇ ਨੋਟ ਜਾਰੀ ਕੀਤੇ ਜਾਣਗੇ।

2….ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀ ਕਾਂਤ ਨੇ ਦੱਸਿਆ ਕਿ ਕਰੜੇ ਸੁਰੱਖਿਆ ਢੰਗਾਂ ਤੇ ਨਵੇਂ ਰੰਗਾਂ ਦੀ ਛਪਾਈ ਨਾਲ 1000 ਰੁਪਏ ਦਾ ਨੋਟ ਅਗਲੇ ਕੁਝ ਮਹੀਨਿਆਂ ਵਿੱਚ ਫਿਰ ਲਿਆਂਦਾ ਜਾਵੇਗਾ। ਨਵੇਂ 2000 ਦੇ ਨੋਟ ਜਾਰੀ ਕਰਨ 'ਤੇ ਵੀ ਆਰ.ਬੀ.ਆਈ. ਦੀ ਨਿਗ੍ਹਾ ਰਹੇਗੀ।

3….ਅੱਜ ਤੋਂ ਬੈਕਾਂ ਤੇ ਡਾਕਘਰਾਂ ਵਿੱਚ 500 ਤੇ 1000 ਦੇ ਨੋਟ ਬਦਲੇ ਜਾ ਰਹੇ ਹਨ। 30 ਦਸੰਬਰ ਤੱਕ ਨੋਟ ਬਦਲਣ ਦਾ ਕੰਮ ਜਾਰੀ ਰਹੇਗਾ। ਇਸ ਹਫਤੇ ਨੋਟਾਂ ਦੀ ਬਦਲੀ ਕਾਰਨ ਬੈਂਕਾਂ ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹੀਆਂ ਰਹਿਣਗੀਆਂ। ਐਸ.ਬੀ.ਆਈ. ਦੀਆਂ ਸਾਰੀਆਂ ਬ੍ਰਾਂਚਾਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

4….ਢਾਈ ਲੱਖ ਤੱਕ ਦੀ ਰਾਸ਼ੀ ਜਮ੍ਹਾਂ ਕਰਨ ਤੱਕ ਕਿਸੇ ਵੀ ਖਾਤਾਧਾਰਕ ਤੋਂ ਪੁੱਛਗਿੱਛ ਨਹੀਂ ਹੋਵੇਗੀ। ਇਨਕਮ ਟੈਕਸ ਵਿਭਾਗ ਅਜਿਹੇ ਖਾਤਿਆਂ ਦਾ ਬਿਓਰਾ ਵੀ ਬੈਂਕਾਂ ਤੋਂ ਨਹੀਂ ਮੰਗੇਗਾ। ਢਾਈ ਲੱਖ ਤੱਕ ਸਰਕਾਰ ਮੰਨ ਕੇ ਚੱਲੇਗੀ ਕਿ ਇਹ ਕਿਸੇ ਗ੍ਰਹਿਣੀ ਦੀ ਬਚਤ ਦਾ ਪੈਸਾ ਹੈ ਜਦਕਿ ਇਸ ਤੋਂ ਉਪਰ ਦੀ ਰਕਮ 'ਤੇ ਇਨਕਮ ਟੈਕਸ ਵਿਭਾਗ ਮਾਮਲੇ ਦੀ ਜਾਣਕਾਰੀ ਲਵੇਗਾ।

5...ਜੇਕਰ ਜਮ੍ਹਾਂ ਕੀਤੇ ਜਾਣ ਵਾਲੀ ਰਾਸ਼ੀ 10 ਲੱਖ ਤੋਂ ਜ਼ਿਆਦਾ ਹੈ ਜਾਂ ਇਹ ਅਣਐਲਾਨੀ ਇਨਕਮ ਤੋਂ ਵੱਧ ਹੈ ਤਾਂ ਇਸ ਨੂੰ ਇਨਕਮ ਟੈਕਸ ਚੋਰੀ ਦਾ ਪੈਸਾ ਮੰਨਿਆ ਜਾਵੇਗਾ। ਇਸ 'ਤੇ ਟੈਕਸ ਦੇ ਇਲਾਵਾ 200 ਫੀਸਦੀ ਜੁਰਮਾਨਾ ਵੀ ਲੱਗੇਗਾ।

6….ਬੀ.ਜੇ.ਪੀ. ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪੀ.ਐਮ. ਮੋਦੀ ਦੀ ਤਾਰੀਫ ਕੀਤੀ। ਅਡਵਾਨੀ ਨੇ ਕਿਹਾ ਕਿ ਕਾਲੇ ਧਨ ਨਾਲ ਨਜਿੱਠਣ ਲਈ ਪੀ.ਐਮ. ਨੇ ਮਜ਼ਬੂਤ ਕਦਮ ਚੁੱਕਿਆ ਹੈ।

8...ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਲਈ ਦੇਸ਼ ਵਿੱਚ ਅਣਐਲਾਨੀ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਨ ਦੇ ਇਲਜ਼ਾਮ ਲਾਏ ਹਨ। ਮਾਇਆਵਤੀ ਮੁਤਾਬਕ ਮੋਦੀ ਨੇ ਪੂਰਾ ਬੰਦੋਬਸਤ ਕਰਨ ਮਗਰੋਂ ਹਾਹਾਕਾਰ ਮਚਾਉਣ ਵਾਲਾ ਇਹ ਕਦਮ ਚੁੱਕਿਆ ਹੈ। ਇਸ ਨਾਲ 90 ਫੀਸਦ ਲੋਕ ਦੁਖੀ ਹਨ।

8...500 ਤੇ ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਤੁਗਲਕੀ ਫਰਮਾਨ ਦੱਸਿਆ ਹੈ। 'ਆਪ' ਮੁਤਾਬਕ ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਇਸ ਨਾਲ ਕਾਲਾ ਧਨ ਕਿਵੇਂ ਰੁਕੇਗਾ।

9...ਯੂ.ਪੀ. ਦੇ ਬਰੇਲੀ ਵਿੱਚ ਪੁਲਿਸ ਨੇ 500 ਤੇ ਇੱਕ ਹਜ਼ਾਰ ਦੇ ਨੋਟ ਟੁੱਕੜਿਆਂ ਵਿੱਚ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਕਰੋੜਾਂ ਰੁਪਏ ਨੂੰ ਕੱਟਣ ਮਗਰੋਂ ਅੱਗ ਲਾਈ ਗਈ ਸੀ।

10...ਅਹਮਿਦਾਬਾਦ ਦੀ ਟ੍ਰੈਫਿਕ ਪੁਲਿਸ ਨੇ ਇੱਕ ਵੱਖਰਾ ਫੈਸਲਾ ਲਿਆ ਹੈ। ਦਰਅਸਲ ਪੁਲਿਸ ਮੁਤਾਬਕ ਇੱਕ ਹਜ਼ਾਰ ਤੇ 500 ਦੇ ਨੋਟ ਬੰਦ ਕਰਨ ਦੇ ਚੱਲਦੇ ਪੁਲਿਸ ਦੋ ਦਿਨ ਤੱਕ ਚਲਾਨ ਨਹੀਂ ਕੱਟੇਗੀ।

11….ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿੱਚ ਪਾਕਿਸਤਾਨੀ ਫਾਇਰਿੰਗ ਦੌਰਾਨ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। 24 ਘੰਟਿਆਂ ਵਿੱਚ ਇੱਥੇ ਤਿੰਨ ਜਵਾਨ ਸ਼ਹੀਦ ਹੋਏ ਹਨ।

12...ਜੇ.ਐਨ.ਯੂ. ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦਾ ਪਤਾ ਲਾਉਣ ਲਈ ਦਿੱਲੀ ਪੁਲਿਸ ਏਮਜ਼ ਜਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮਨੋਵਿਗਿਆਨੀਆਂ ਦੀ ਰਾਏ ਲੈਣ ਦੀ ਤਿਆਰੀ ਵਿੱਚ ਹੈ। 27 ਸਲ ਦਾ ਨਜੀਬ 15 ਅਕਤੂਬਰ ਤੋਂ ਲਾਪਤਾ ਹੈ।

13....ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਸਮਾਜਵਾਦੀ ਪਾਰਟੀ ਬਿਨਾਂ ਗੱਠਜੋੜ ਦੇ ਸਰਕਾਰ ਬਣਾਉਣ ਦੀ ਹਾਲਤ ਵਿੱਚ ਹੈ ਪਰ ਜੇਕਰ ਗੱਠਜੋੜ ਹੋਇਆ ਤਾਂ ਪਾਰਟੀ 300 ਤੋਂ ਵੱਧ ਸੀਟਾਂ ਜਿੱਤ ਜਾਵੇਗੀ।

14….ਪ੍ਰਧਾਨ ਮੰਤਰੀ ਮੋਦੀ ਅੱਜ ਤਿੰਨ ਦਿਨਾਂ ਜਾਪਾਨ ਯਾਤਰਾ 'ਤੇ ਚਲੇ ਗਏ ਹਨ। ਇਸ ਦੌਰਾਨ ਸੁਰੱਖਿਆ ਤੇ ਅਰਥਵਿਵਸਥਾ ਵਰਗੇ ਮੁੱਦਿਆਂ ਤੇ ਚਰਚਾ ਹੋਵੇਗੀ।