1…ਸ਼੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਅੱਜ ਬੈਂਕਾਂ ਵਿੱਚ ਛੁੱਟੀ ਹੈ। ਇਸ ਕਰਕੇ ਲੋਕਾਂ ਦੀਆਂ ਦਿੱਕਤਾਂ ਵਧ ਗਈਆਂ ਹਨ। ਸਵੇਰ ਤੋਂ ਹੀ ਏ.ਟੀ.ਐਮ. ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
2...ਲੋਕਾਂ ਦੀਆਂ ਦਿੱਕਤ ਨੂੰ ਵੇਖਦੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਨੋਟ ਪਹੁੰਚਾਉਣ ਲਈ ਹਵਾਈ ਸੈਨਾ ਦੀ ਮਦਦ ਲਈ ਜਾਵੇਗੀ। ਇਸ ਤੋਂ ਇਲਾਵਾ 18 ਨਵੰਬਰ ਤੱਕ ਟੋਲ ਟੈਕਸ ਤੋਂ ਜਨਤਾ ਨੂੰ ਰਾਹਤ ਦਿੱਤੀ ਗਈ ਹੈ।
3...ਕੇਂਦਰੀ ਵਿੱਤ ਮੰਤਰਾਲੇ ਨੇ ਏ.ਟੀ.ਐਮ. ਵਿੱਚੋਂ ਪੈਸੇ ਕੱਢਵਾਉਣ ਦੀ ਸੀਮਾ ਦੋ ਹਜ਼ਾਰ ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਹੈ। ਹੁਣ ਬੈਂਕਾਂ ਵਿੱਚੋਂ 4500 ਰੁਪਏ ਬਦਲਵਾਏ ਜਾ ਸਕਦੇ ਹਨ। ਹਫ਼ਤੇ ਵਿੱਚ ਪੈਸੇ ਕੱਢਵਾਉਣ ਦੀ ਸੀਮਾ 20 ਹਜ਼ਾਰ ਰੁਪਏ ਤੋਂ ਵਧਾ ਕੇ 24 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
4...ਪਿੰਡਾਂ ਵਿੱਚ ਮੋਬਾਈਲ ਬੈਂਕਿੰਗ ਵੈਨਾਂ ਭੇਜੀਆਂ ਜਾਣਗੀਆਂ। ਬੈਂਕਾਂ ਵਿੱਚ ਅਪਾਹਜਾਂ ਤੇ ਬਜ਼ੁਰਗਾਂ ਲਈ ਹੁਣ ਵੱਖਰੀਆਂ ਲਾਈਨਾਂ ਲੱਗਣਗੀਆਂ। ਸਰਕਾਰੀ ਹਸਪਤਾਲ, ਰੇਲਵੇ, ਬੱਸ ਟਿਕਟ, ਪੈਟਰੋਲ ਪੰਪ ਵਰਗੀਆਂ ਥਾਵਾਂ ‘ਤੇ 24 ਨਵੰਬਰ ਤੱਕ ਪੁਰਾਣੇ 500 ਤੇ 1000 ਦੇ ਨੋਟ ਚੱਲਣਗੇ। ਇਸ ਤੋਂ ਇਲਾਵਾ ਪਾਣੀ-ਬਿਜਲੀ ਦੇ ਬਿੱਲ ਭਰਨ, ਡੇਅਰੀ ਤੋਂ ਦੁੱਧ ਲੈਣ ਲਈ ਵੀ 24 ਨਵੰਬਰ ਤੱਕ 500 ਤੇ ਹਜ਼ਾਰ ਦੇ ਨੋਟ ਲਏ ਜਾਣਗੇ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਨਿੱਜੀ ਮੈਡੀਕਲ ਸਟੋਰਾਂ 'ਤੇ ਵੀ 24 ਨਵੰਬਰ ਤੱਕ ਪੁਰਾਣੇ ਨੋਟ ਚੱਲਣਗੇ।
5…ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਬੀ.ਜੇ.ਪੀ. ਦੀ ਪਰਿਵਰਤਨ ਰੈਲੀ ਵਿੱਚ ਪੀ.ਐਮ. ਮੋਦੀ ਨੇ ਵਿਰੋਧੀਆਂ ਨੂੰ ਜੰਮ ਕੇ ਨਿਸ਼ਾਨੇ 'ਤੇ ਲਿਆ। ਮੋਦੀ ਨੇ ਕਿਹਾ ਨੋਟਬੰਦੀ ਦੇ ਫੈਸਲੇ ਮਗਰੋਂ ਕਾਲਾ ਧਨ ਰੱਖਣ ਵਾਲੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂ ਰਹੇ ਹਨ।
7...ਬੀ.ਜੇ.ਪੀ. ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਨੋਟਬੰਦੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਵਿੱਚ ਲਿਖਿਆ ਕਿ ਮੁੱਠੀ ਭਰ ਉਦਯੋਗਪਤੀਆਂ ਦਾ ਕਾਲਾ ਧਨ ਬਾਹਰ ਕਢਾਉਣ ਲਈ ਮੋਦੀ ਸਰਕਾਰ ਨੇ ਸਵਾ ਸੌ ਕਰੋੜ ਜਨਤਾ ਨੂੰ ਸੜਕ 'ਤੇ ਲਿਆ ਦਿੱਤਾ। ਸਾਮਨਾ ਵਿੱਚ ਨੋਟਬੰਦੀ ਦੇ ਫੈਸਲੇ ਨੂੰ ਆਰਥਿਕ ਗ੍ਰਹਿ ਯੁੱਧ ਦੱਸਿਆ ਹੈ। ਸਾਮਨਾ ਵਿੱਚ ਲਿਖਿਆ ਗਿਆ ਹੈ ਕਿ ਨੋਟਬੰਦੀ ਦੇ ਫੈਸਲੇ ਨੇ ਦੇਸ਼ ਵਿੱਚ ਆਰਥਿਕ ਅਰਾਜਕਤਾ ਦਾ ਵਿਸਫੋਟ ਕੀਤਾ ਹੈ।
8….ਕਰੰਸੀ ਬਦਲਣ ਦੇ ਫੈਸਲੇ ਦੇ ਦਰਦਨਾਕ ਸਿੱਟੇ ਵੀ ਦਿਖ ਰਹੇ ਹਨ। ਗੁਜਰਾਤ ਦੇ ਸੁਰੇਂਦਰ ਨਗਰ ਵਿੱਚ ਲਾਈਨ ਵਿੱਚ ਖੜ੍ਹੋ ਬਜ਼ੁਰਗ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ ਜਦਕਿ ਮੁਰਾਦਾਬਾਦ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਪਰਿਵਾਰਾਂ ਨੇ ਹਸਪਤਾਲ 'ਤੇ ਵੱਡੇ ਨੋਟ ਨਾ ਲੈਣ ਦੇ ਚਲਦੇ ਇਲਾਜ ਵਿੱਚ ਦੇਰੀ ਦੇ ਇਲਜ਼ਾਮ ਲਾਏ। ਉੱਥੇ ਹੀ ਵਾਰਾਣਸੀ ਵਿੱਚ ਨੋਟਬੰਦੀ ਇੱਕ ਕਿਡਨੈਪ ਕੀਤੇ ਗਏ ਬੱਚੇ ਲਈ ਵਰਦਾਨ ਬਣੀ ਜਿਸ ਨੂੰ ਅਗਵਾਕਾਰਾਂ ਨੇ ਬਿਨਾਂ ਫਿਰੌਤੀ ਲਏ ਹੀ ਛੱਡ ਦਿੱਤਾ।
9...ਅੱਜ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਗੁਰੂ ਪੁਰਬ ਮੌਕੇ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਬੇਹੱਦ ਖੂਬਸੂਰਤੀ ਨਾਲ ਸਜਾਇਆ ਗਿਆ ਹੈ।
10….ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 127ਵੀਂ ਜਯੰਤੀ ਹੈ ਜਿਸ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਰਾਸ਼ਟਰਪਤੀ ਤੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪੀ.ਐਮ. ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।