1…..ਯੂ.ਪੀ. ਦੇ ਕਾਨਪੁਰ ਨੇੜੇ ਪੁੱਖਰੀਏ ਵਿੱਚ ਰੇਲ ਹਾਦਸੇ ਵਿੱਚ ਕਰੀਬ 100 ਯਾਤਰੀਆਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 3.30 ਵਜੇ ਹੋਇਆ। ਹਾਦਸਾ ਉਸ ਸਮੇਂ ਹੋਇਆ ਜਦੋਂ ਪਟਨਾ-ਇੰਦੌਰ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉੱਤਰ ਗਏ। ਹਾਦਸੇ ਵਿੱਚ 200 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
2…. ਕਾਨਪੁਰ ਦੇ ਆਈ.ਜੀ. ਜਕੀ ਅਹਿਮਦ ਨੇ ਦੱਸਿਆ ਕਿ ਹੁਣ ਤੱਕ 63 ਯਾਤਰੀਆਂ ਦੀਆਂ ਲਾਸਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਦੂਜੇ ਪਾਸੇ ਰਾਹਤ ਕਾਰਜ ਵਿੱਚ ਸੈਨਾ ਦੀ ਇੱਕ ਟੁਕੜੀ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
3….ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪੱਤਾ ਲੱਗਾ ਹੈ ਕਿ ਰੇਲ ਦੇ ਪਟੜੀ ਤੋਂ ਉਤਰਨ ਦਾ ਕਾਰਨ ਟਰੈਕ ਫਰੈਕਚਰ ਯਾਨੀ ਪਟੜੀ ਦੇ ਟੁੱਟੇ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਸ ਦੀ ਟੁੱਟਣ ਤੋਂ ਪਹਿਲਾਂ ਜਾਂਚ ਨਹੀਂ ਕੀਤੀ ਜਾ ਸਕੀ।
4….ਰੇਲਵੇ ਨੇ ਹਾਦਸੇ ਵਿੱਚ ਮਾਰੇ ਗਏ ਤੇ ਜ਼ਖਮੀਆਂ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 3.5 ਰੁਪਏ ਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣਗੇ। ਰੇਲ ਰਾਜ ਮੰਤਰੀ ਮਨੋਜ ਸਿਨਹਾ ਹਾਦਸੇ ਵਾਲੀ ਥਾਂ ਉੱਤੇ ਪਹੁੰਚ ਗਏ।
5…..ਇਸ ਦੇ ਇਲਾਵਾ ਪੀ.ਐਮ. ਰਾਹਤ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਐਲਾਨਿਆ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
6…. ਹਾਦਸੇ ਵਿੱਚ ਸਲੀਪਰ ਦੇ 6 ਤੇ ਏ.ਸੀ. ਦੇ 3 ਕੋਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਭ ਤੋਂ ਮੌਤਾਂ s1 ਤੇ s3 ਕੋਚ ਵਿੱਚ ਹੋਈਆਂ ਹਨ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
7….ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰ ਦੱਸਿਆ ਕਿ ਡੀ.ਜੀ.ਪੀ. ਨਾਲ ਗੱਲ ਕਰ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਲਈ ਟ੍ਰੈਫਿਕ ਰੂਟ ਸਾਫ ਕਰਨ ਲਈ ਕਿਹਾ ਗਿਆ ਹੈ। ਅਖਿਲੇਸ਼ ਨੇ ਅਧਿਕਾਰੀਆਂ ਨਾਲ ਬੈਠਕ ਕਰ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਕਰਨ ਦੇ ਆਦੇਸ਼ ਦਿੱਤੇ ਹਨ।
8….ਨੋਟਬੰਦੀ ਦੇ 12 ਦਿਨ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਅੱਜ ਐਤਵਾਰ ਹੋਣ ਕਾਰਨ ਬੈਂਕਾਂ ਬੰਦ ਹਨ ਜਿਸ ਕਾਰਨ ਆਮ ਲੋਕ ਸਿਰਫ਼ ATM’s ਤੇ ਪੈਟਰੋਲ ਪੰਪ ਉੱਤੇ ਕਾਰਡ ਰਾਹੀਂ ਪੈਸੇ ਲੈ ਸਕਦੇ ਹਨ।
9….ਨੋਟਬੰਦੀ ਵਿਚਾਲੇ ਢਾਈ ਲੱਖ ਤੋਂ ਵੱਝ ਜਮਾਂ ਕਰਨ ਵਾਲਿਆਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਦਕਿ ਕੋਲਕਾਤਾ ਵਿੱਚ 58 ਕਰੋੜ ਰੁਪਏ ਜਮਾਂ ਕਰਨ ਵਾਲੇ ਬੈਂਕ ਤੇ ਛਾਪਾ ਮਾਰਿਆ ਗਿਆ ਹੈ।
10….ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਿੱਲੀ ਵਿੱਚ 96 ਲੱਖ, ਨਵੀਂ ਮੁੰਬਈ ਵਿੱਚ 1 ਕਰੋੜ, ਜੋਧਪੁਰ ਵਿੱਚ 10 ਲੱਖ ਤੇ ਓਡੀਸ਼ਾ ਵਿੱਚ 25 ਲੱਖ ਰੁਪਏ ਜ਼ਬਤ ਕੀਤੇ ਗਏ ਹਨ।
11….ਲਖਨਊ ਵਿੱਚ ਇੱਕ ਪਰਿਵਾਰ ਵਿਆਹ ਲਈ ਬੈਂਕ ਤੋਂ ਢਾਈ ਲੱਖ ਰੁਪਏ ਬਦਲਾਉਣ ਲਈ ਧਰਨੇ 'ਤੇ ਬੈਠ ਗਿਆ ਜਿਸ ਮਗਰੋਂ ਪੁਲਿਸ ਵੀ ਪਹੁੰਚੀ। ਰਾਤ ਨੂੰ ਬੈਂਕ ਖੋਲ੍ਹ ਕੇ ਪੈਸੇ ਦਿੱਤੇ ਗਏ ਜਦਕਿ ਬੈਂਕ ਮੁਤਾਬਕ ਉਨ੍ਹਾਂ ਨੂੰ ਵਿਆਹ ਦਾ ਕਾਰਡ ਵੇਖ ਪੈਸੇ ਦੇਣ ਵਰਗੇ ਕੋਈ ਨਿਰਦੇਸ਼ ਮਿਲੇ ਹੀ ਨਹੀਂ ਸਨ।
12….ਸਿਆਸੀ ਚੰਦੇ ਵਿੱਚ ਪਾਰਦਰਸ਼ਤਾ ਦੀ ਵਕਾਲਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਆਪਣੀ ਜਾਇਦਾਦ ਦਾ ਬਿਓਰਾ ਐਲਾਨਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਨੋਟਬੰਦੀ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹ ਇੱਕ ਵੱਡਾ ਘੁਟਾਲਾ ਹੈ।
13….ਕੇਜਰੀਵਾਲ ਨੇ ਉਨ੍ਹਾਂ ਇਲਜ਼ਾਮਾਂ ਨੂੰ ਬਕਵਾਸ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ 'ਆਪ' ਨੋਟਬੰਦੀ ਦਾ ਵਿਰੋਧ ਇਸ ਲਈ ਕਰ ਰਹੀ ਹੈ ਕਿਉਂਕਿ ਇਸ ਨਾਲ ਪੰਜਾਬ ਵਿੱਚ ਪਾਰਟੀ ਦੀ ਸੰਭਾਵਨਾ ਨੂੰ ਧੱਕਾ ਲੱਗ ਸਕਦਾ ਹੈ।
14….ਨੋਟਬੰਦੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਨ.ਡੀ.ਏ. ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਟਵਿਟਰ 'ਤੇ ਪੁੱਛਿਆ ਕਿ ਹੁਣ ਸਰਕਾਰ ਸੁਪਰੀਮ ਕੋਰਟ ਨੂੰ ਰਾਸ਼ਟਰ ਵਿਰੋਧੀ ਕਹੇਗੀ? ਦਰਅਸਲ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਅੱਗੇ ਸੰਕਟ ਦੀ ਹਾਲਤ ਪੈਦਾ ਹੋ ਸਕਦੀ ਹੈ।
15… ਇਸਲਾਮ ਦੇ ਵਿਵਾਦਤ ਪ੍ਰਚਾਰਕ ਜ਼ਾਕਿਰ ਨਾਇਕ ਦੇ ਵਿਰੁੱਧ ਐਨ.ਆਈ.ਏ. ਨੇ ਕੇਸ ਦਰਜ ਕਰ ਲਿਆ ਹੈ। ਜ਼ਾਕਿਰ ਤੇ ਅੱਤਵਾਦ ਨੂੰ ਵਧਾਵਾ ਦੇਣ ਵਾਲੇ ਭਾਸ਼ਣ ਦੇਣ ਦਾ ਇਲਜ਼ਾਮ ਹੈ ਜਿਸ ਤਹਿਤ ਜ਼ਾਕਿਰ ਦੇ ਮੁੰਬਈ ਸਥਿਤ ਟਿਕਾਣਿਆਂ ਤੇਂ ਐਨ.ਆਈ.ਏ. ਨੇ ਛਾਪੇਮਾਰੀ ਕੀਤੀ।
16….ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਕਾਕਾਪੁਰਾ ਵਿੱਚ ਸੁਰੱਖਿਆਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕੀਤਾ ਹੈ। ਮਾਰਿਆ ਗਿਆ ਅੱਤਵਾਦੀ ਐਮ ਟੈਕ ਦਾ ਵਿਦਿਆਰਥੀ ਨਿਕਲਿਆ। ਇਸ ਕਾਰਵਾਈ ਮਗਰੋਂ ਸੁਰੱਖਿਆ ਬਲਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ।