ਕਾਨਪੁਰ: ਪਟਨਾ-ਇੰਦੌਰ ਐਕਸਪ੍ਰੈੱਸ ਹਾਦਸੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਜੋ ਲੋਕ ਵਾਲ-ਵਾਲ ਬਚੇ ਹਨ, ਉਹ ਡੂੰਘੇ ਸਦਮੇ ਵਿੱਚ ਹਨ। ਬਹੁਤ ਸਾਰੇ ਯਾਤਰੀਆਂ ਨੇ ਆਪਣਿਆਂ ਨੂੰ ਇਸ ਹਾਦਸੇ ਵਿੱਚ ਖੋਹ ਦਿੱਤਾ ਹੈ। ਮੌਤਾਂ ਦੀ ਗਿਣਤੀ ਇਸ ਕਰਕੇ ਵੀ ਵਧੀ ਕਿਉਂਕਿ ਹਾਦਸੇ ਵਕਤ ਜ਼ਿਆਦਾਤਰ ਲੋਕ ਨੀਂਦ ਵਿੱਚ ਸਨ।
ਯਾਤਰੀ ਆਪਣੇ ਰਿਸ਼ਤੇਦਾਰਾਂ ਦੀ ਭਾਲ ਵਿੱਚ ਹਸਪਤਾਲਾਂ ਦੇ ਚੱਕਰ ਲਾ ਰਹੇ ਹਨ। ਹਾਦਸਾ ਤੜਕੇ ਤਿੰਨ ਵਜੇ ਹੋਇਆ, ਉਸ ਸਮੇਂ ਲੋਕ ਡੂੰਘੀ ਨੀਂਦ ਵਿੱਚ ਸਨ। 14 ਡੱਬੇ ਇਕਦਮ ਪਟੜੀ ਤੋਂ ਉੱਤਰੇ ਤੇ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ।
ਹਾਦਸੇ ਵਿੱਚ 200 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹੈ। ਹਾਦਸੇ ਵਿੱਚ ਇੱਕ ਢਾਈ ਸਾਲ ਦੀ ਬੱਚੀ ਨੇ ਆਪਣੇ ਮਾਤਾ ਪਿਤਾ ਨੂੰ ਖੋ ਦਿੱਤਾ ਹੈ। ਹਾਦਸੇ ਵਿੱਚ ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸੇ ਤਰ੍ਹਾਂ ਇੱਕ ਨੌਜਵਾਨ ਨੇ ਹਾਦਸੇ ਵਿੱਚ ਆਪਣਾ ਚਾਚਾ ਚਾਚੀ ਨੂੰ ਖੋਹ ਦਿੱਤਾ ਹੈ।
ਹਾਦਸੇ ਵਾਲੀ ਥਾਂ ਉੱਤੇ ਜ਼ਿਆਦਾਤਰ ਲੋਕਾਂ ਦੀਆਂ ਅਜਿਹੀਆਂ ਦਰਦਨਾਕ ਕਹਾਣੀਆਂ ਸੁਣਨ ਨੂੰ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਹਾਦਸੇ ਉੱਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ।