1...ਪਾਕਿਸਤਾਨ ਵੱਲੋਂ ਲੈਫ਼ਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਨੂੰ ਸੈਨਾ ਦਾ ਮੁਖੀ ਐਲਾਨੇ ਜਾਣ ਤੋਂ ਬਾਅਦ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਬਿਕਰਮ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਬਾਜਵਾ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜਨਰਲ ਬਾਜਵਾ ਨੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੀ ਮੁਹਿੰਮ ਦੌਰਾਨ ਜਨਰਲ ਬਿਕਰਮ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੋਇਆ ਹੈ।


2…ਨੋਟਬੰਦੀ ਮਗਰੋਂ ਐਤਵਾਰ ਦੀ ਛੁੱਟੀ ਕਾਰਨ ਅੱਜ ਵੀ ਬੈਂਕ ਬੰਦ ਹਨ। ਏਟੀਐਮ, ਪੈਟਰੋਲ ਪੰਪ, ਬਿੱਗ ਬਾਜ਼ਾਰ ਤੇ ਆਈਨੋਕਸ ਸਿਨੇਮਾ ਤੋਂ ਪੈਸੇ ਕੱਢਵਾਏ ਜਾ ਸਕਦੇ ਹਨ। ਨੋਟਬੰਦੀ ਦੇ 14 ਦਿਨ ਮਗਰੋਂ ਜਨਧਨ ਖਾਤਿਆਂ ਵਿੱਚ 27,200 ਕਰੋੜ ਰੁਪਏ ਜਮ੍ਹਾਂ ਹੋਏ ਹਨ। ਇਸ ਕਾਰਨ ਇਨ੍ਹਾਂ ਖਾਤਿਆਂ ਵਿੱਚ ਜਮ੍ਹਾਂ ਕੁੱਲ ਰਾਸ਼ੀ 70 ਹਜ਼ਾਰ ਕਰੋੜ ਤੋਂ ਵੱਧ ਹੋ ਗਈ ਹੈ।

3...ਹੈਦਰਾਬਾਦ ਵਿੱਚ ਨਕਲੀ ਨੋਟ ਛਾਪਣ ਦੇ ਇਲਜ਼ਾਮ ਤਹਿਤ 6 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਦੋ ਲੱਖ ਰੁਪਏ ਤੋਂ ਵੱਧ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਗਏ ਹਨ। ਮੁੰਬਈ ਏਅਰਪੋਰਟ 'ਤੇ 2 ਕਰੋੜ ਦਾ ਸੋਨਾ ਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਦੇ ਨਾਲ ਰਾਏਪੁਰ ਤੋਂ ਆਏ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਕਦੀ ਵਿੱਚ ਦੋ ਹਜ਼ਾਰ ਰੁਪਏ ਦੇ ਨਵੇਂ ਨੋਟ ਵੀ ਮਿਲੇ ਹਨ।

4….ਭਾਰਤੀ ਸੈਲੂਲਰ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਕਾਰਨ ਫੋਨ ਦੀ ਵਿਕਰੀ ਅੱਧੀ ਹੋ ਗਈ ਹੈ। ਐਸੋਸੀਏਸ਼ਨ ਨੇ ਕੈਸ਼ ਦੀ ਕਿੱਲਤ ਖਤਮ ਹੋਣ ਤੱਕ ਪੁਰਾਣੇ ਨੋਟਾਂ ਦੇ ਇਸਤੇਮਾਲ ਦੀ ਇਜਾਜ਼ਤ ਮੰਗੀ ਹੈ।

5….ਰਾਜਸਥਾਨ ਦੇ ਪੁਸ਼ਕਰ ਵਿੱਚ ਆਏ ਸੈਲਾਨੀ ਨੋਟਬੰਦੀ ਕਾਰਨ ਪ੍ਰੇਸ਼ਾਨ ਹਨ ਜੋ ਮਜਬੂਰੀ ਵਿੱਚ ਸੜਕਾਂ 'ਤੇ ਨੱਚ ਗਾ ਕੇ ਪੈਸੇ ਇਕੱਠੇ ਕਰ ਰਹੇ ਹਨ। ਇਹ ਸੈਲਾਨੀ ਸਵੀਡਨ ਤੇ ਇਜ਼ਰਾਇਲ ਤੋਂ ਆਏ ਹਨ।

6...ਨੋਟਬੰਦੀ 'ਤੇ ਵਿਰੋਧੀ ਧਿਰ ਨੂੰ ਵੱਡਾ ਝਟਕਾ ਲੱਗਾ ਹੈ। ਕੱਲ੍ਹ ਬੁਲਾਏ ਗਏ ਭਾਰਤ ਬੰਦ ਵਿੱਚ ਨੀਤੀਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਸ਼ਾਮਲ ਨਹੀਂ ਹੋਵੇਗੀ। ਨੀਤੀਸ਼ ਕਰਮਾਰ ਨੋਟਬੰਦੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਬਿਹਾਰ ਦੇ ਸੀ.ਐਮ. ਨੀਤੀਸ਼ ਕੁਮਾਰ ਨੇ ਕਿਹਾ ਕਿ ਨੋਟਬੰਦੀ ਦੇ ਸਮਰਥਨ ਦਾ ਕੁਝ ਲੋਕ ਗਲਤ ਮਤਲਬ ਕੱਢ ਰਹੇ ਹਨ। ਨਿਤੀਸ਼ ਨੇ ਕਿਹਾ ਜੋ ਮੈਨੂੰ ਠੀਕ ਲੱਗਦਾ ਹੈ ਉਹੀ ਬੋਲਦਾ ਹਾਂ।

6….. ਸਮਾਜਵਾਦੀ ਪਾਰਟੀ ਦੇ ਵਿਵਾਦਤ ਨੇਤਾ ਅਮਰ ਸਿੰਘ ਨੇ ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਹੈ। ਅਮਰ ਸਿੰਘ ਨੇ ਕਿਹਾ ਕਿ ਦੇਸ਼ ਵਾਸੀ ਦੇ ਤੌਰ 'ਤੇ ਉਨ੍ਹਾਂ ਨੂੰ ਅਜਿਹੇ ਪ੍ਰਧਾਨ ਮੰਤਰੀ 'ਤੇ ਮਾਣ ਹੈ ਜੋ ਭ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

7...ਨੋਟਬੰਦੀ ਨੂੰ ਲੈ ਕੇ ਮੁੰਬਈ ਵਿੱਚ ਬੀਜੇਪੀ ਤੇ ਸ਼ਿਵ ਸੈਨਾ ਵਿਚਾਲੇ ਪੋਸਟਰ ਵਾਰ ਜਾਰੀ ਹੈ। ਬੀਜੇਪੀ ਦੇ ਪੋਸਟਰ ਵਿੱਚ ਬਾਲ ਠਾਕਰੇ ਪੀ.ਐਮ. ਮੋਦੀ ਨੂੰ ਆਸ਼ੀਰਵਾਦ ਦਿੰਦੇ ਵਿਖਾਏ ਗਏ ਹਨ ਜਿਸ 'ਤੇ ਸ਼ਿਵ ਸੈਨਾ ਨੇ ਪੁੱਛਿਆ ਹੈ ਕਿ ਹੁਣ ਬਾਲਾ ਸਾਹਿਬ ਦੀ ਯਾਦ ਕਿਉਂ ਆਈ ਹੈ।

8…ਅਲੀਗੜ੍ਹ ਦੇ ਇੱਕ ਪਿੰਡ ਦੇ ਰਹਿਣ ਵਾਲੇ ਪੂਰਨ ਸ਼ਰਮਾ ਨੇ ਪੈਸਿਆਂ ਦੀ ਕਮੀ ਤੋਂ ਤੰਗ ਆ ਕੇ ਨਸਬੰਦੀ ਕਰਾ ਲਈ ਹੈ। ਇਸ ਲਈ ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਮਿਲੇ ਹਨ। ਸਰਕਾਰ ਆਬਾਦੀ ਕੰਟਰੋਲ ਕਰਨ ਲਈ ਨਸਬੰਦੀ ਕਰਾਉਣ 'ਤੇ ਦੋ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

9…..ਤਮਿਲਨਾਡੂ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸੈਂਡਲ ਦੀ ਮੁਰੰਮਤ ਕਰਵਾਉਣ ਬਦਲੇ ਮੋਚੀ ਨੂੰ 100 ਰੁਪਏ ਦਿੱਤੇ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

10…..ਕਸ਼ਮੀਰ ਘਾਟੀ ਵਿੱਚ ਠੰਢ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਮੀਂਹ ਤੇ ਬਰਫਬਾਰੀ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਘਾਟੀ ਦੇ ਕਈ ਹਿੱਸਿਆਂ ਵਿੱਚ ਪਹਿਲੀ ਬਰਫਬਾਰੀ ਹੋ ਚੁੱਕੀ ਹੈ।