1….ਨੋਟਬੰਦੀ ਦਾ ਅੱਜ 24ਵਾਂ ਦਿਨ ਹੈ। ਸਰਕਾਰ ਵੱਲੋਂ ਕੁਝ ਥਾਵਾਂ ‘ਤੇ ਪੁਰਾਣੇ ਨੋਟ ਚਲਾਉਣ ਦੀ ਦਿੱਤੀ ਛੋਟ ਦਾ ਅੱਜ ਆਖਰੀ ਦਿਨ ਹੈ। ਹਾਈਵੇ ‘ਤੇ ਟੋਲ ਪਲਾਜ਼ਾ ਮਾਫ ਕੀਤੇ ਜਾਣ ਦੀ ਛੋਟ ਅੱਜ ਖਤਮ ਹੋ ਜਾਏਗੀ। ਕੱਲ੍ਹ ਤੋਂ ਤੁਹਾਨੂੰ ਪਹਿਲਾਂ ਵਾਂਗ ਹੀ ਟੋਲ ਟੈਕਸ ਅਦਾ ਕਰਨਾ ਪਏਗਾ।

2...ਨਵੇਂ ਹੁਕਮਾਂ ਮੁਤਾਬਕ ਪੈਟਰੋਲ ਪੰਪਾਂ ਹਵਾਈ ਟਿਕਟ ਦੀ ਬੁਕਿੰਗ‘ਤੇ ਪੁਰਾਣੇ 500 ਦੇ ਨੋਟ ਚਲਾਉਣ ਲਈ ਦਿੱਤੀ ਛੋਟ ਦਾ ਅੱਜ ਆਖਰੀ ਦਿਨ ਹੈ ਜੋ ਪਹਿਲਾਂ 15 ਦਸੰਬਰ ਤੱਕ ਦਿੱਤੀ ਗਈ ਸੀ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ ਤੇ ਸਰਕਾਰੀ ਬੀਜ ਕੇਂਦਰਾਂ ਸਮੇਤ ਕੁਝ ਹੋਰ ਜ਼ਰੂਰੀ ਥਾਵਾਂ ‘ਤੇ ਛੋਟ ਅਜੇ ਜਾਰੀ ਰਹੇਗੀ।

3….ਦੇਸ਼ ਦੇ ਆਰਥਿਕ ਢਾਂਚੇ ਨੂੰ ਕੈਸ਼ ਰਹਿਤ ਬਣਾਉਣ ਲਈ ਕੇਂਦਰ ਸਰਕਾਰ ਕਈ ਵੱਡੇ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਦਰਅਸਲ ਸਰਕਾਰ ਵੱਲੋਂ ਡੈਬਿਟ ਕਾਰਡ ਵਾਂਗ ਆਧਾਰ ਕਾਰਡ ਨਾਲ ਅਦਾਇਗੀ ਲਈ ਨਵਾਂ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਇੱਕ ਅਜਿਹੀ ਐਪ ਵਿਕਸਤ ਕਰ ਰਹੀ ਹੈ ਜੋ ਖਰੀਦੋ ਫਰੋਖਤ ਵਿੱਚ ਪੂਰਾ ਸਹਿਯੋਗ ਕਰੇਗੀ।

4...ਇਸ ਐਪ ਦਾ ਇਸਤੇਮਾਲ ਦੁਕਾਨਦਾਰ, ਕਾਰੋਬਾਰੀ ਤੇ ਆਮ ਖਰੀਦਦਾਰ ਕਰ ਸਕਣਗੇ। ਖਾਸ ਗੱਲ ਇਹ ਵੀ ਹੈ ਕਿ ਇਸ ਐਪ ਦੇ ਆਉਣ ਨਾਲ ਤੁਹਾਨੂੰ ਵੱਖ-ਵੱਖ ਕਾਰਡਾਂ ਤੇ ਨੈੱਟ ਬੈਂਕਿੰਗ 'ਤੇ ਈ ਵਾਲੇਟ ਦੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ।

5….ਆਮਦਨ ਕਰ ਵਿਭਾਗ ਨੇ ਬੰਗਲੂਰੂ ਦੇ ਇੱਕ ਘਰ ਵਿੱਚ ਛਾਪਾ ਮਾਰ 4 ਕਰੋੜ 70 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਵਿੱਚ 2 ਹਜ਼ਾਰ ਰੁਪਏ ਦੇ ਨਵੇਂ ਨੋਟ ਤੇ 500 ਦੇ ਪੁਰਾਣੇ ਨੋਟ ਸ਼ਾਮਲ ਹਨ। ਇਹ ਸਾਰੀ ਨਕਦੀ ਇੱਕ ਬੈੱਡ ਤੇ ਵਿਛਾਈ ਗਈ ਸੀ।

6….ਲੋਕ ਸਭਾ ਵਿੱਚ ਟੀ.ਐਮ.ਸੀ. ਸਾਂਸਦਾਂ ਨੇ ਬੰਗਾਲ ਵਿੱਚ ਸੈਨਿਕ ਹਲਚਲ ਦਾ ਮੁੱਦਾ ਚੁੱਕਿਆ ਜਿਸ ਦਾ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਕਿ ਸੈਨਾ ਨੂੰ ਸਿਆਸਤ ਵਿੱਚ ਘਸੀਟਣਾ ਗਲਤ ਹੈ। ਇਹ ਇੱਕ ਰੁਟੀਨ ਅਭਿਆਸ ਸੀ ਜਿਸ ਨੂੰ ਮੁੱਦਾ ਬਣਾਉਣਾ ਗਲਤ ਹੈ।

7….ਪੱਛਮੀ ਬੰਗਾਲ ‘ਚ ਕਈ ਥਾਵਾਂ ‘ਤੇ ਫੌਜ ਦੀ ਤਾਇਨਾਤੀ ਤੋਂ ਬਾਅਦ ਹੋਏ ਵਿਵਾਦ ਮਗਰੋਂ ਫੌਜ ਨੂੰ ਹਟਾ ਦਿੱਤਾ ਗਿਆ ਹੈ। ਦਰਅਸਲ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅਚਾਨਕ ਫੌਜ ਦੀ ਤਾਇਨਾਤੀ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਖਤ ਵਿਰੋਧ ਜਤਾਇਆ ਸੀ।

8...ਉਤਰਾਖੰਡ ਵਿੱਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 5.2 ਮਾਪੀ ਗਈ। ਇਸ ਦਾ ਕੇਂਦਰ ਭਾਰਤ ਨੇਪਾਲ ਸੀਮਾ ਕੋਲ ਧਾਰਾਚੁਲਾ ਵਿੱਚ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਸਵੇਰੇ ਚਾਰ ਵੱਜ ਕੇ 12 ਮਿੰਟ ਤੇ ਹਿਮਾਚਲ ਦੇ ਕੁੱਲੂ ਵਿੱਚ ਵੀ 3.3 ਦੀ ਤੀਬਰਤਾ ਵਾਲਾ ਭੂਚਾਲ ਆਇਆ।

9….ਸਾਂਭਾ ਜ਼ਿਲ੍ਹੇ ਦੇ ਚਮਲਿਆਲ-ਰਾਮਗੜ੍ਹ ਸੈਕਟਰ ‘ਚ ਮਿਲੀ ਸੁਰੰਗ ਨੂੰ ਬੀ.ਐਸ.ਐਫ. ਨੇ ਘੱਟ ਆਂਕਦਿਆਂ ਸਿਰਫ ਇੱਕ ਚੂਹੇ ਦੀ ਖੁੱਡ ਵਰਗੀ ਸੁਰੰਗ ਦੱਸਿਆ ਹੈ। ਅਧਿਕਾਰੀਆਂ ਮੁਤਾਬਕ ਇਸ ਸੁਰੰਗ ਦੀ ਵਰਤੋਂ ਅੱਤਵਾਦੀਆਂ ਨੇ ਸਿਰਫ ਇੱਕ ਵਾਰ ਕੀਤੀ ਹੈ।

10….ਵਿਆਹੁਤਾ ਲੋਕਾਂ ਦਾ ਲਿਵ-ਇੰਨ-ਰਿਲੇਸ਼ਨ ਵਿੱਚ ਰਹਿਣਾ ਗ਼ੈਰ-ਕਨੂੰਨੀ ਹੈ। ਇਲਾਹਾਬਾਦ ਹਾਈਕੋਰਟ ਨੇ ਆਪਣੇ ਅਹਿਮ ਫੈਸਲੇ ਵਿੱਚ ਕਿਹਾ ਕਿ ਇਹ ਗੈਰਕਨੂੰਨੀ ਤੇ ਸਮਾਜਿਕ ਅਪਰਾਧ ਹੈ। ਕੋਰਟ ਮੁਤਾਬਕ ਅਜਿਹਾ ਕਰਕੇ ਮਹਿਲਾ ਜਾਂ ਪੁਰਸ਼ ਆਪਣੇ ਜੀਵਨ ਸਾਥੀ ਨੂੰ ਧੋਖਾ ਦਿੰਦੇ ਹਨ। ਕੋਰਟ ਨੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਆਦੇਸ਼ ਵੀ ਦਿੱਤਾ।

11...ਪਹਿਲੀ ਵਾਰ ਲਖਨਊ ਦੇ ਵਿੱਚ ਮੈਟਰੋ ਦਾ ਟ੍ਰਾਇਲ ਰਨ ਕਰਵਾਇਆ ਗਿਆ। ਇਸ ਮੌਕੇ ਯੂ.ਪੀ. ਦੇ ਸੀ.ਐਮ. ਅਖਿਲੇਸ਼ ਯਾਦਵ ਤੇ ਪਾਰਟੀ ਮੁਖੀ ਮਲਾਇਮ ਯਾਦਵ ਮੌਜੂਦ ਰਹੇ।

12….ਤਮਿਲਨਾਡੂ ਵਿੱਚ ਚੱਕਰਵਤੀ ਤੁਫਾਨ ਨਾਡਾ ਨੇ ਦਸਤਕ ਦੇ ਦਿੱਤੀ ਹੈ। ਚੇਨਈ ਦੇ ਵਿੱਚ ਕਈ ਥਾਂ ਬਾਰਸ਼ ਵੀ ਹੋਈ ਹੈ। ਸਰਕਾਰ ਨੇ ਰਾਹਤ ਤੇ ਬਚਾਅ ਕਾਰਜ ਲਈ 176 ਰਾਹਤ ਕੇਂਦਰ ਖੋਲ੍ਹੇ।