ਚੰਡੀਗੜ੍ਹ: ਜੇਕਰ ਤੁਹਾਨੂੰ ਮਈ ਦੇ ਆਖ਼ਰੀ ਦਿਨਾਂ ਵਿੱਚ ਬੈਂਕ ਸਬੰਧੀ ਕੋਈ ਕੰਮ ਹੈ ਤਾਂ ਉਸ ਨੂੰ ਪਹਿਲਾਂ ਪੂਰਾ ਕਰ ਲਓ ਕਿਉਂਕਿ ਬੈਂਕ ਸੰਗਠਨਾਂ ਨੇ 30 ਤੇ 31 ਮਈ ਨੂੰ ਪੂਰੇ ਦੇਸ਼ ਵਿੱਚ ਹੜਾਤਲ ਕਰਨ ਦੀ ਚੇਤਾਵਨੀ ਦਿੱਤੀ ਹੈ।

 

ਬੈਂਕਾਂ ਦੇ ਸੰਗਠਨ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ ਕਿਹਾ ਕਿ ਉਹ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਵੱਲੋਂ ਤਨਖ਼ਾਹ ਵਿੱਚ 2 ਫ਼ੀ ਸਦੀ ਦੇ ਮਾਮੂਲੀ ਵਾਧੇ ਤੋਂ ਖ਼ੁਸ਼ ਨਹੀਂ ਹਨ ਤੇ ਇਸ ਦੇ ਖ਼ਿਲਾਫ਼ ਉਹ ਪੂਰੇ ਦੇਸ਼ ਵਿੱਚ 2 ਦਿਨਾਂ ਦੀ ਹੜਤਾਲ ਕਰਨਗੇ।

ਦਰਅਸਲ, 5 ਮਈ ਨੂੰ ਯੂਐਫਬੀਯੂ ਤੇ ਆਈਬੀਏ ਦਰਮਿਆਨ ਹੋਈ ਬੈਠਕ ਵਿੱਚ ਬੈਂਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਮਹਿਜ਼ 2 ਫ਼ੀ ਸਦੀ ਦੇ ਵਾਧੇ ਦਾ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਨੂੰ ਯੂਐਫਬੀਯੂ ਨੇ ਨਾਮਨਜ਼ੂਰ ਕਰ ਦਿੱਤਾ ਸੀ। ਹੁਣ ਇਸ ਦੇ ਖ਼ਿਲਾਫ਼ ਦੇਸ਼ ਵਿਆਪੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।