ਚੰਡੀਗੜ੍ਹ: ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਪੁੱਤਰ ਤੇਜ ਪ੍ਰਤਾਪ ਤੇ ਪਾਰਟੀ ਵਿਧਾਇਕ ਚੰਦਰਿਕਾ ਰਾਏ ਦੀ ਧੀ ਐਸ਼ਵਰਿਆ ਰਾਏ ਦੇ ਵਿਆਹ ਵਿੱਚ 50 ਘੋੜੇ ਅਤੇ ਲਗਪਗ 7 ਹਜ਼ਾਰ ਮਹਿਮਾਨ ਸ਼ਾਮਲ ਹੋਣਗੇ। ਵਿਆਹ ’ਚ ਸ਼ਾਮਲ ਹੋਣ ਵਾਲੀਆਂ VIP ਹਸਤੀਆਂ ਤੇ ਮਹਿਮਾਨਾਂ ਦੇ ਠਹਿਰਨ ਲਈ ਨਵੇਂ ਹੋਟਲ ਤੇ ਗੈਸਟ ਹਾਊਸ ਬੁੱਕ ਕੀਤੇ ਗਏ ਹਨ। ਵਿਆਹ ਸਾਮਗਮ ਸ਼ਨੀਵਾਰ ਨੂੰ ਪਟਨਾ ਦੇ ਵੈਟਰੀਨਰੀ ਕਾਲਜ ਗਰਾਊਂਡ ਵਿੱਚ ਹੋਵੇਗਾ।

 

ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਪਤਲੀਪੁਤਰਾ ਕਾਨਟੀਨੈਂਟਲ ਦੇ 30, ਹੋਟਲ ਅਮਰਾਪਲੀ ਰੈਜ਼ੀਡੈਂਸੀ ਦੇ 25, ਹੋਟਲ ਮੌਰਿਆ ਤੇ ਅਮਲਫੀ ਗਰਾਂਡ ਦੇ 20-20 ਤੇ ਹੋਟਲ ਫਰੰਟਲਾਈਨ ਰੈਜ਼ੀਡੈਂਸੀ ਦੇ 10 ਕਮਰੇ ਬੁਕ ਕੀਤੇ ਗਏ ਹਨ। ਵਿਆਹ ਨੂੰ ਯਾਦਗਾਰ ਬਣਾਉਣ ਤੇ ਪਰਿਵਾਰ ਨੂੰ ਖ਼ੁਸ਼ ਕਰਨ ਲਈ ਬਿਹਾਰ ਦੇ ਸਾਰੇ RJD ਲੀਡਰਾਂ ਨੇ ਵਿਲੱਖਣ ਪ੍ਰਸਤਾਵ ਤੇ ਤੋਹਫੇ ਭੇਜੇ ਹਨ।

ਬਰਹਾਰਾ ਤੋਂ ਵਿਧਾਇਕ ਸਰੋਜ ਯਾਦਵ ਨੇ ਬਰਾਤ ਨੂੰ ਆਕਰਸ਼ਕ ਬਣਾਉਣ ਲਈ 50 ਘੋੜੇ ਤੇ ਘੋੜੀਆਂ ਭੇਜਣ ਦਾ ਐਲਾਨ ਕੀਤਾ ਹੈ। ਘੋੜਿਆਂ ਨੂੰ ਬਰਹਾਰਾ ਦੀਆਂ ਵੱਖ-ਵੱਖ ਥਾਵਾਂ ਤੋਂ ਟਰੱਕਾਂ ਰਾਹੀਂ ਬਿਹਾਰ ਲਿਆਂਦਾ ਜਾਵੇਗਾ। ਬੁਰੀ ਨਜ਼ਰ ਤੇ ਅਲਾਮਤਾਂ ਤੋਂ ਬਚਣ ਲਈ ਫੁੱਲਾਂ ਦੇ ਨਾਲ-ਨਾਲ ਲਾਲੂ ਦੇ ਬੰਗਲੇ ਦੇ ਮੁੱਖ ਦਰਵਾਜ਼ੇ ਤੇ ਹੋਰਾਂ ਥਾਵਾਂ ਦੇ ਨਿੰਬੂ ਤੇ ਹਰੀ ਮਿਰਚ ਦੇ ਗੁੱਛੇ ਵੀ ਸਜਾਏ ਗਏ ਹਨ।

100 ਰਸਾਈਏ ਬਣਾਉਣਗੇ 7 ਹਜ਼ਾਰ ਮਹਿਮਾਨਾਂ ਦੇ ਪਕਵਾਨ

ਮਹਿਮਾਨਾਂ ਲਈ ਬਣਾਏ ਜਾਣ ਵਾਲੇ ਪਕਵਾਨਾਂ ਵਿੱਚ ਅਮ੍ਰਿਤਸਰੀ ਕੁਲਚਾ, ਆਗਰੇ ਦਾ ਪਰੌਂਠਾ ਅਤੇ ਬਿਹਾਰ ਦਾ ਆਪਣਾ ਲਿੱਟੀ ਚੋਖਾ ਮੁੱਖ ਹੋਣਗੇ। ਸ਼ੁਰੂਆਤੀ ਅਨੁਮਾਨ ਮੁਤਾਬਕ ਕਾਨ੍ਹਪੁਰ ਦੀ ਈਵੈਂਟ ਮੈਨੇਜਮੈਂਟ ਕੰਪਨੀ ਭਾਟੀਆ ਹੋਟਲ ਪ੍ਰਾਈਵੇਟ ਲਿਮਟਿਡ ਨੂੰ 7 ਹਜ਼ਾਰ ਮਹਿਮਾਨਾਂ ਦਾ ਖਾਣਾ ਬਣਾਉਣ ਲਈ ਕਿਹਾ ਗਿਆ ਹੈ। ਮਹਿਮਾਨਾਂ ਦੀ ਲਿਸਟ ਵਿੱਚ ਅਜੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਕੇਟਰਿੰਗ ਦਾ ਪ੍ਰਬੰਧ ਦੇਖ ਰਹੇ ਮਨੋਜ ਭਾਟੀਆ ਨੇ ਦੱਸਿਆ ਕਿ ਪੰਜਾਬ, ਯੂਪੀ ਤੇ ਬਿਹਾਰ ਦੇ ਕਰੀਬ 100 ਤਜਰਬੇਕਾਰ ਤੇ ਉਨ੍ਹਾਂ ਦੇ ਸਹਾਇਕ ਰਸੋਈਏ ਬੁਲਾਏ ਗਏ ਹਨ। ਵਿਆਹ ਦੌਰਾਨ ਪਕਵਾਨਾਂ ਦੇ ਕਰੀਬ 100 ਸਟਾਲ ਲਾਏ ਜਾਣਗੇ। VIPs ਲਈ ਪੰਡਾਲ ਵਿੱਚ ਵੱਖਰਾ ਪ੍ਰਬੰਧ ਕੀਤਾ ਜਾਵੇਗਾ। ਮਿੱਠੇ ਪਕਵਾਨਾਂ ਵਿੱਚ ਗੁਲਾਬ ਜਾਮੁਨ ਤੇ ਆਈਸ ਕਰੀਮ ਸ਼ਾਮਲ ਹੈ।

ਬਿਹਾਰੀ ਡਿਜ਼ਾਈਨਰ ਨੇ ਬਣਾਏ ਵਿਆਹ ਦੇ ਲਿਬਾਸ  

ਜਾਣਕਾਰੀ ਮੁਤਾਬਕ ਤੇਜ ਪ੍ਰਤਾਪ ਆਪਣੇ ਵਿਆਹ ਵਿੱਚ ਬਿਹਾਰ ਦੇ ਫੈਸ਼ਨ ਡਿਜ਼ਾਈਨਰ ਐਮ ਏ ਰਹਿਮਾਨ ਵੱਲੋਂ ਤਿਆਰ ਪਜਾਮਾ-ਕੁਰਾਤ ਪਹਿਨੇਗਾ। ਉਸ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਆਪਣੇ ਵਿਆਹ ਦੌਰਾਨ ਸਾਧਾਰਨ ਦਿਖਣਾ ਚਾਹੁੰਦਾ ਹੈ ਇਸ ਲਈ ਉਸ ਨੇ ਸ਼ੇਰਵਾਨੀ ਜੀ ਬਜਾਇ ਪਜਾਮਾ-ਕੁਰਤਾ ਚੁਣਿਆ ਹੈ।