ਸਿੱਧੂ ਨੇ ਕੀਤੀ ਟਾਈਟਲਰ ਨੂੰ ਪੁੱਠਾ ਟੰਗਣ ਦੀ ਮੰਗ
ਏਬੀਪੀ ਸਾਂਝਾ | 07 Feb 2018 02:21 PM (IST)
ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 1984 ਸਿੱਖ ਕਤਲੇਆਮ ਦੇ ਮੁੱਖ ਮਲਜ਼ਮ ਜਗਦੀਸ਼ ਟਾਈਟਲਰ ਨੂੰ ਚੌਕ ਵਿੱਚ ਟੰਗ ਦੇਣ ਦੀ ਗੱਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਟਾਈਟਲਰ ਹੋਵੇ ਜਾਂ ਕੋਈ ਹੋਰ ਤੇ ਕਿਸੇ ਪਾਰਟੀ ਨਾਲ ਸਬੰਧਤ ਹੋਵੇ, ਉਸ ਨੂੰ ਚੌਕ ਵਿੱਚ ਟੰਗ ਦੇਣਾ ਚਾਹੀਦਾ ਹੈ। ਆਪਣੇ ਲਹਿਜ਼ੇ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਨੇ ਆਪਣੀ ਕਾਂਗਰਸ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਵਿਰੁੱਧ ਇਹ ਬਿਆਨ ਦੇ ਕੇ ਬਲ਼ਦੀ ਵਿੱਚ ਤੇਲ ਪਾਉਣ ਦਾ ਕੰਮ ਕਰ ਦਿੱਤਾ ਹੈ। ਕਈ ਦਿਨਾਂ ਤੋਂ ਜਗਦੀਸ਼ ਟਾਈਟਰ ਦਾ ਸਖ਼ਤ ਵਿਰੋਧ ਹੋ ਰਿਹਾ ਹੈ ਕਿਉਂਕਿ ਉਸ ਦਾ ਇੱਕ ਇੰਟਰਵਿਊ ਵਿੱਚ ਰਾਜੀਵ ਗਾਂਧੀ ਨਾਲ ਦਿੱਲੀ ਦੀਆਂ ਸੜਕਾਂ 'ਤੇ ਘੰਮਣ ਦਾ ਇਕਬਾਲ ਕੀਤਾ ਸੀ। ਉਸ ਦਾ ਇੱਕ ਪੁਰਾਣਾ ਸਟਿੰਗ ਵੀਡੀਓ ਵੀ ਜਾਰੀ ਹੋ ਗਿਆ ਸੀ।