ਇੰਦੌਰ: ਸਾਬਕਾ ਕ੍ਰਿਕੇਟਰ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਲਗਾਤਾਰ ਵਾਰ ਕਰ ਰਹੇ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਸਿੱਧੂ ਨੇ ਪੀਐਮ 'ਤੇ ਵੰਡਣ ਵਾਲੀ ਸਿਆਸਤ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਪੀਐਮ ਮੋਦੀ ਨੂੰ ਰੁਜ਼ਗਾਰ, ਨੋਟਬੰਦੀ ਤੇ ਜੀਐਸਟੀ ਵਰਗੇ ਮੁੱਦਿਆਂ 'ਤੇ ਚੋਣ ਲੜਨ ਦਾ ਚੈਲੰਜ ਦਿੱਤਾ।
ਕਾਂਗਰਸ ਦੇ ਸਟਾਰ ਪ੍ਰਚਾਰਕ ਸਿੱਧੂ ਨੇ ਕਿਹਾ ਕਿ ਮੋਦੀ ਝੂਠ ਬੋਲ ਰਹੇ ਹਨ। ਪੀਐਮ ਤੇ ਉਨ੍ਹਾਂ ਦਾ ਪੂਰਾ ਕਾਨੂੰਨ ਝੂਠਾ ਹੈ। ਉਨ੍ਹਾਂ ਕਿਹਾ ਕਿ, 'ਮੈਂ ਹੀਰੋ ਨੰਬਰ ਵੰਨ, ਕੁਲੀ ਨੰਬਰ ਵੰਨ ਤੇ ਬੀਵੀ ਨੰਬਰ ਵੰਨ ਵਰਗੀਆਂ ਫਿਲਮਾਂ ਵੇਖੀਆਂ ਸੀ ਪਰ ਇਨ੍ਹੀਂ ਦਿਨੀਂ ਮੋਦੀ ਦੀ ਨਵੀਂ ਫਿਲਮ ਆ ਰਹੀ ਹੈ- ਫੈਂਕੂ ਨੰਬਰ ਵੰਨ।' ਇਸੇ ਦੌਰਾਨ ਉਨ੍ਹਾਂ ਸ਼ੇਅਰ ਪੜ੍ਹਿਆ, 'ਨਾ ਰਾਮ ਮਿਲਾ, ਨਾ ਰੁਜ਼ਗਾਰ ਮਿਲਾ, ਲੇਕਿਨ ਹਰ ਗਲੀ ਮੇਂ ਮੋਬਾਈਲ ਚਲਾਤਾ ਬੇਰੁਜ਼ਗਾਰ ਮਿਲਾ।'
ਸਿੱਧੂ ਨੇ ਇੰਦੌਰ ਦੀ ਸਿੰਧੀ ਕਲੋਨੀ ਵਿੱਚ ਚੋਣ ਰੈਲੀ ਦੌਰਾਨ ਕਿਹਾ ਕਿ ਜੇ ਮੋਦੀ ਵਿੱਚ ਦਮ ਹੈ ਤਾਂ ਉਹ ਰੁਜ਼ਗਾਰ, ਨੋਟਬੰਦੀ ਤੇ ਜੀਐਸਟੀ ਵਰਗੇ ਮੁੱਦਿਆਂ 'ਤੇ ਚੋਣ ਲੜਨ ਪਰ ਉਹ ਲੋਕਾਂ ਨੂੰ ਧਰਮ ਤੇ ਜਾਤੀ ਦੇ ਨਾਂ 'ਤੇ ਵੰਡ ਕੇ ਚੋਣ ਲੜਾ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਗੰਗਾ ਨਦੀ ਨੂੰ ਸਾਫ਼ ਕਰਨ, 2 ਕਰੋੜ ਨੌਕਰੀਆਂ ਦੇਣ ਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਕਾਲਾ ਧਨ ਭਾਰਤ ਲਿਆਉਣ ਦੇ ਵਾਅਦੇ ਨਿਭਾਉਣ ਵਿੱਚ ਨਾਕਾਮ ਰਹੀ ਹੈ।
'ਨਾ ਰਾਮ ਮਿਲਾ, ਨਾ ਰੁਜ਼ਗਾਰ ਮਿਲਾ, ਲੇਕਿਨ ਹਰ ਗਲੀ ਮੇਂ ਮੋਬਾਈਲ ਚਲਾਤਾ ਬੇਰੁਜ਼ਗਾਰ ਮਿਲਾ'
ਏਬੀਪੀ ਸਾਂਝਾ
Updated at:
11 May 2019 10:20 AM (IST)
ਉਨ੍ਹਾਂ ਕਿਹਾ ਕਿ, 'ਮੈਂ ਹੀਰੋ ਨੰਬਰ ਵੰਨ, ਕੁਲੀ ਨੰਬਰ ਵੰਨ ਤੇ ਬੀਵੀ ਨੰਬਰ ਵੰਨ ਵਰਗੀਆਂ ਫਿਲਮਾਂ ਵੇਖੀਆਂ ਸੀ ਪਰ ਇਨ੍ਹੀਂ ਦਿਨੀਂ ਮੋਦੀ ਦੀ ਨਵੀਂ ਫਿਲਮ ਆ ਰਹੀ ਹੈ- ਫੈਂਕੂ ਨੰਬਰ ਵੰਨ।'
- - - - - - - - - Advertisement - - - - - - - - -