ਰਾਏਪੁਰ: ਛੱਤੀਸਗੜ੍ਹ ਦੇ ਬਸਤਰ ਖੇਤਰ ਤੋਂ ਸੁਰੱਖਿਆ ਬਲਾਂ ਵੱਲੋਂ ਸਰਚ ਅਪਰੇਸ਼ਨ ਦੌਰਾਨ 10 ਨਕਸਲੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਦਾ ਦਾਅਵਾ ਹੈ ਕਿ ਖ਼ੁਫੀਆ ਜਾਣਕਾਰੀ ਦੇ ਅਧਾਰ 'ਤੇ ਰੇਡ ਕੀਤੀ ਗਈ ਸੀ ਤੇ ਜਿਸ ਦਰਮਿਆਨ ਇਹ ਨਕਸਲੀ ਗ੍ਰਿਫਤਾਰ ਹੋਏ ਹਨ।  ਇਹ ਕਿਸੇ ਵੱਡੇ ਹਮਲੇ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸਨ। ਪੁਲੀਸ ਵੱਲੋਂ  ਨਕਸਲੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ 'ਚ ਨਕਸਲੀ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਖੇਤਰ 'ਚ ਸੀ.ਆਰ.ਪੀ.ਐੱਫ. ਦੇ ਕੋਬਰਾ ਬਟਾਲੀਅਨ ਅਤੇ ਡੀ.ਆਰ.ਜੀ. ਨੇ ਸੰਯੁਕਤ ਦਲ ਨੂੰ ਗਸ਼ਤ ਕਰਨ ਲਈ ਭੇਜਿਆ ਗਿਆ ਸੀ। ਬਾਅਦ 'ਚ ਪੁਲੀਸ ਨੇ ਸਾਂਝੀ ਰੇਡ ਤਹਿਤ ਘੇਰਾਬੰਦੀ ਕਰਕੇ ਨਕਸਲੀਆਂ ਨੂੰ ਫੜ ਲਿਆ ।
ਪੁਲੀਸ ਮੁਤਾਬਕ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਹੈ ਕਿ ਕਾਬੂ ਕੀਤੇ ਗਏ ਨਕਸਲੀ ਪਿਛਲੇ ਕਈ ਹਮਲਿਆਂ 'ਚ ਸ਼ਾਮਲ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਨ੍ਹਾਂ ਤੋਂ ਹੋਰ ਗ੍ਰਿਫਤਾਰੀਆਂ ਕਰਨ 'ਚ ਵੀ ਮੱਦਦ ਮਿਲੇਗੀ।