ਕਾਂਗਰਸ ਦੀ ਅਗਵਾਈ ਵਾਲੇ ‘ਯੂਨਾਈਟਿਡ ਡੈਮੋਕਰੇਟਿਕ ਫਰੰਟ’ ਵੱਲੋਂ ਇੱਥੇ ਕਰਵਾਈ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ ਅਤੇ ਨੋਟਬੰਦੀ ਨੂੰ ‘ਵੱਡੀ ਇਤਿਹਾਸਕ ਭੁੱਲ’ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਇਸ ਸਾਲ ਜੁਲਾਈ ਵਿੱਚ ਕਾਹਲੀ ਨਾਲ ਜੀਐਸਟੀ ਲਾਗੂ ਕਰਨ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ 2017-18 ਦੀ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੀ ਵਿਕਾਸ ਦਰ 5.7 ਫੀਸਦੀ ਉਤੇ ਆ ਗਈ, ਜਦੋਂ ਕਿ 2015-16 ਵਿੱਚ ਇਹ ਦਰ 7.2 ਫੀਸਦੀ ਸੀ। ਛੋਟੀਆਂ ਸਨਅਤਾਂ ਤੇ ਵਪਾਰੀਆਂ ਨੂੰ ਸਭ ਤੋਂ ਬੁਰੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਵਿਚਾਰ ਦੀ ਕਾਂਗਰਸ ਵੀ ਹਮਾਇਤੀ ਸੀ ਪਰ ਪਾਰਟੀ ਇਸ ਨੂੰ ਢੁਕਵੀਂ ਤਿਆਰੀ ਤੇ ਸਾਵਧਾਨੀ ਨਾਲ ਲਾਗੂ ਕਰਦੀ