ਨਵੀਂ ਦਿੱਲੀ: ਬਾਜ਼ਾਰ ਕੰਟਰੋਲਰ ਸੇਬੀ ਉਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰੇਗਾ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸੂਚੀਬੱਧ ਕੰਪਨੀਆਂ ਦੇ ਵਿੱਤੀ ਨਤੀਜੇ ਜਨਤਕ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੂੰ ਕਥਿਤ ਰੂਪ ਨਾਲ ਸੋਸ਼ਲ ਮੀਡੀਆ ਗਰੁੱਪ 'ਤੇ ਇਸ ਦੇ ਵੇਰਵੇ ਸ਼ੇਅਰ ਕੀਤੇ ਹਨ। ਦਰਅਸਲ, ਡਾ. ਰੈਡੀ ਲੈਬੋਰੇਟ੍ਰੀਜ਼ ਗਰੁੱਪ ਵਿੱਚ ਭੇਜੇ ਗਏ, ਇਸ ਮੈਸੇਜ ਵਿੱਚ ਕਿਹਾ ਗਿਆ ਸੀ ਕਿ ਇਸ ਵਾਰ ਤਿਮਾਹੀ ਨਤੀਜਿਆਂ ਵਿੱਚ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪਵੇਗਾ।


ਸੋਸ਼ਲ ਮੀਡੀਆ 'ਤੇ ਲੀਕ ਹੋ ਰਹੀ ਜਾਣਕਾਰੀ-

ਸੇਬੀ ਦੇ ਇੱਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸੇਬੀ ਬ੍ਰੋਕਰਾਂ ਤੇ ਸੂਚੀਬੱਧ ਕੰਪਨੀਆਂ ਤੋਂ ਜਾਣਕਾਰੀ ਮੰਗੇਗਾ ਕਿ ਸੋਸ਼ਲ ਗਰੁੱਪ 'ਤੇ ਜਾਣਕਾਰੀ ਸ਼ੇਅਰ ਕਰਨ ਵਾਲੇ ਲੋਕ ਕਿਤੇ ਆਪਸ ਵਿੱਚ ਜੁੜੇ ਹੋਏ ਤਾਂ ਨਹੀਂ ਹਨ।

ਕੰਪਨੀਆਂ ਦੇ ਵਿੱਤੀ ਨਤੀਜਿਆਂ ਦੇ ਬਾਰੇ ਜ਼ਿਆਦਾਤਰ ਜਾਣਕਾਰੀਆਂ ਐਸ.ਐਮ.ਐਸ. ਤੇ ਵ੍ਹੱਟਸਐਪ ਸਮੇਤ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਵਿੱਚ ਕੁਝ ਸਥਾਪਤ ਬ੍ਰੇਕਿੰਗ ਫਰਮਾਂ ਤੇ ਐਕਸਚੇਂਜ ਦੇ ਨਾਵਾਂ ਦਾ ਵੀ ਉਲੇਖ ਕੀਤਾ ਗਿਆ ਹੈ। ਕੰਪਨੀਆਂ ਦੇ ਘਾਟੇ ਦੀ ਜਾਣਕਾਰੀ ਪਹਿਲਾਂ ਹੀ ਵ੍ਹੱਟਸਐਪ ਗਰੁੱਪ 'ਤੇ ਡਾ. ਰੈਡੀਜ਼ ਲੈਬੋਰੇਟਰੀਜ਼ ਲਿਮਟਿਡ ਦੇ ਤਿਮਾਹੀ ਵਿੱਤੀ ਨਤੀਜੇ ਜਾਰੀ ਹੋਣ ਤੋਂ ਤਿੰਨ ਦਿਨ ਪਹਿਲਾਂ ਇੱਕ ਨਿੱਜੀ ਵ੍ਹੱਟਸਐਪ ਗਰੁੱਪ 'ਤੇ ਇੱਕ ਸੰਦੇਸ਼ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਘਾਟਾ ਪੈਣ ਦੀ ਗੱਲ ਕੀਤੀ ਗਈ ਹੈ।

ਇਹ ਮੈਸੇਜ 45 ਮੈਂਬਰਾਂ ਵਾਲੇ ਮਾਰਕਿਟ ਚੈਟਰ ਨਾਂ ਦੇ ਪ੍ਰਾਈਵੇਟ ਗਰੁੱਪ 'ਤੇ ਕਿਸੇ ਵਿਅਕਤੀ ਨੇ ਪੋਸਟ ਕੀਤਾ ਸੀ। ਕਈ ਮਾਹਰਾਂ ਨੂੰ ਕੰਪਨੀ ਨੂੰ ਲਾਭ ਹੋਣ ਦੀ ਉਮੀਦ ਸੀ ਪਰ ਕੰਪਨੀ ਨੇ 58.7 ਕਰੋੜ ਰੁਪਏ ਘਾਟੇ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ੇਅਰ 4.4 ਫ਼ੀ ਸਦੀ ਡਿੱਗ ਗਿਆ। ਕੰਪਨੀਆਂ ਦੇ ਨਤੀਜਿਆਂ ਦੀ ਭਵਿੱਖਬਾਣੀ ਜ਼ਾਹਰ ਵਾਲਾ ਇਹ ਪਹਿਲਾ ਮਾਮਲਾ ਨਹੀਂ ਹੈ ਬਲਕਿ ਇਸ ਤਰ੍ਹਾਂ ਕਈ ਮਾਮਲੇ ਸਾਹਮਣੇ ਆਏ ਹਨ।