ਨਵੀਂ ਦਿੱਲੀ: ਸੰਜੇ ਲੀਲਾ ਭੰਸਾਨੀ ਦੀ ਫਿਲਮ 'ਪਦਮਾਵਤੀ' ਸੁਪਰੀਮ ਕੋਰਟ ਪਹੁੰਚ ਚੁੱਕੀ ਹੈ। ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ ਪਰ ਇਸ 'ਤੇ ਸੁਣਵਾਈ ਕਦੋਂ ਹੋਵੇਗੀ ਇਹ ਹਾਲੇ ਤੈਅ ਨਹੀਂ। ਇਸ ਵਿਚਕਾਰ 'ਪਦਮਾਵਤੀ' ਨੂੰ ਲੈ ਕੇ ਹੀ ਟਵਿੱਟਰ 'ਤੇ ਕਾਂਗਰਸ ਤੇ ਬੀਜੇਪੀ ਦੇ ਦਿੱਗਜਾਂ 'ਚ ਜੰਗ ਛਿੜ ਚੁੱਕੀ ਹੈ।
ਕੱਲ੍ਹ ਕਾਂਗਰਸ ਦੇ ਦਿੱਗਜ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਅੱਜ ਜੋ 'ਮਹਾਰਾਜਾ' ਇੱਕ ਫਿਲਮਕਾਰ ਦੇ ਪਿੱਛੇ ਪਏ ਹਨ। ਇਹੀ ਮਹਾਰਾਜਾ ਅੰਗਰੇਜ਼ਾਂ 'ਤੇ ਹਮਲੇ ਸਮੇਂ ਭੱਜ ਗਏ ਸੀ। ਸ਼ਸ਼ੀ ਥਰੂਰ ਦੇ ਇਸ ਬਿਆਨ ਦੇ ਜਵਾਬ 'ਚ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਨੇ ਮੋਰਚਾ ਖੋਲ੍ਹਿਆ ਹੈ। ਇਰਾਨੀ ਨੇ ਟਵੀਟ ਕੀਤਾ ਕਿ ਸਾਰੇ ਮਹਾਰਾਜਿਆਂ ਨੇ ਬ੍ਰਿਟਿਸ਼ ਦੇ ਸਾਹਮਣੇ ਗੋਡੇ ਟੇਕੇ ਸੀ?
ਦਰਅਸਲ ਪੂਰਾ ਵਿਵਾਦ ਸ਼ਸ਼ੀ ਥਰੂਰ ਦੇ ਇੱਕ ਪ੍ਰੋਗਰਾਮ 'ਚ ਦਿੱਤੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਸੀ। ਥਰੂਰ ਦੇ ਬਿਆਨ ਤੋਂ ਬਾਅਦ ਟਵੀਟ ਕਰ ਸਫਾਈ ਵੀ ਦਿੱਤੀ ਸੀ। ਸ਼ਸ਼ੀ ਥਰੂਰ ਨੇ ਟਵੀਟ ਕੀਤਾ ਕੁਝ ਭਾਜਪਾਈ ਅੰਨ੍ਹੇ ਭਗਤਾਂ ਵੱਲੋਂ ਸਾਜਿਸ਼ ਕਰਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਰਾਜਪੂਤ ਸਮਾਜ ਦੇ ਸਣਮਾਣ ਖਿਲਾਫ਼ ਟਿੱਪਣੀ ਕੀਤੀ ਹੈ। ਸਮ੍ਰਿਤੀ ਇਰਾਨੀ ਦੇ ਪਲਟਵਾਰ ਤੋਂ ਬਾਅਦ ਹੁਣ ਸ਼ਸ਼ੀ ਥਰੂਰ ਤੇ ਕਾਂਗਰਸ ਵੱਲੋਂ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ।