ਨਵੀਂ ਦਿੱਲੀ: ਮੁਲਕ ਦੀ ਰਾਜਧਾਨੀ 'ਚ ਜਿਸ ਤਰ੍ਹਾਂ ਹਵਾ ਜ਼ਹਿਰੀਲੀ ਹੋ ਗਈ ਹੈ ਤੇ ਸਮੋਗ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਉਸ ਦਾ ਵੱਡਾ ਕਾਰਨ ਕਿਸਾਨਾਂ ਦੀ ਪਰਾਲੀ ਨਹੀਂ ਹੈ। ਇਸ ਦਾ ਵੱਡਾ ਕਾਰਨ ਹੈ ਇਰਾਕ, ਕੁਵੈਤ, ਸਾਊਦੀ ਅਰਬ 'ਚ ਚੱਲ ਰਿਹਾ ਮਿਡ ਡੇ ਡਸਟ ਸਟ੍ਰੌਮ। ਨਵੰਬਰ 6 ਤੋਂ 14 ਵਿਚਾਲੇ ਦਿੱਲੀ 'ਚ ਸਮੌਗ ਦਾ ਇੱਕ ਵੱਡਾ ਕਾਰਨ ਇਹ ਹੀ ਸੀ।
ਇਹ ਗੱਲ ਸਿਸਟਮ ਆਫ ਏਅਰ ਕਵਾਲਿਟੀ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਦੀ ਨਵੀਂ ਸਟੱਡੀ 'ਚ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 8 ਨਵੰਬਰ ਨੂੰ ਫੈਲੇ ਸਮੋਗ ਦਾ ਵੱਡਾ ਕਾਰਨ ਇਹੀ ਸੀ। ਰਿਪੋਰਟ ਮੁਤਾਬਕ 25 ਫੀਸਦੀ ਪ੍ਰਦੂਸ਼ਣ ਪਰਾਲੀ ਜਲਾਉਣ ਕਾਰਨ ਹੈ। ਇਸ ਤੋਂ ਇਲਾਵਾ ਪੀਐਮ ਲੈਵਲ 640 ਦੀ ਥਾਂ 200 ਹੀ ਰਹਿੰਦਾ ਜੇਕਰ ਇਹ ਅਸਰ ਨਾ ਹੁੰਦਾ।
ਅਕਤੂਬਰ ਮਹੀਨੇ 'ਚ ਇਰਾਕ, ਕੁਵੈਤ ਤੇ ਸਾਊਦੀ ਅਰਬ 'ਚ ਕਈ ਦਿਨਾਂ ਤੱਕ ਧੂੜ ਉੱਡਦੀ ਸ਼ੁਰੂ ਹੋਈ ਸੀ, ਜੋ 3-4 ਨਵੰਬਰ ਤੱਕ ਜਾਰੀ ਰਹੀ। ਇਹ ਧੂੜ ਠੰਢੀ ਹਵਾਨਾਂ ਕਾਰਨ ਕਾਫੀ ਦੂਰ ਤੱਕ ਫੈਲੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਧੂੜ ਵਾਲੀ ਹਵਾ ਦਿੱਤੀ ਤੱਕ ਪੁੱਜੀ ਹੈ। ਰਿਪੋਰਟ ਮੁਤਾਬਕ ਗਲਫ ਮੁਲਕਾਂ ਤੋਂ ਆਉਣ ਵਾਲੀ ਧੂੜ ਭਰੀ ਹਵਾ 40 ਫੀਸਦੀ, ਪ੍ਰਦੂਸ਼ਣ ਲਈ ਜ਼ਿਮੇਵਾਰ ਹੈ, ਜਦਕਿ 25 ਫੀਸਦੀ ਪਰਾਲੀ।
ਰਿਪੋਰਟ ਮੁਤਾਬਕ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ 'ਚ 6 ਨਵੰਬਰ ਨੂੰ ਵੱਡੀ ਮਾਤਰਾ 'ਚ ਪਰਾਲੀ ਜਲਾਈ ਗਈ ਜਿਸ ਕਾਰਨ ਇੱਥੇ ਹਵਾ ਪ੍ਰਦੂਸ਼ਤ ਹੋ ਗਈ। ਨੈਸ਼ਨਲ ਫਿਜ਼ੀਕਲ ਲੈਬੋਰੇਟਰੀ ਦੇ ਸ਼ੋਧ 'ਚ ਪਤਾ ਲੱਗਿਆ ਕਿ ਮਿਡਲ ਇਸਟ ਦੀ ਹਵਾ ਦਿੱਲੀ ਤੱਕ ਪੁੱਜ ਗਈ ਸੀ।