ਨਵੀਂ ਦਿੱਲੀ: ਦੇਸ਼ ਤੇ ਵਿਸ਼ਵ ਇਸ ਸਮੇਂ ਕੋਰੋਨਾਵਾਇਰਸ ਸੰਕਟ ਨਾਲ ਜੂਝ ਰਹੇ ਹਨ। ਇਸ ਨਾਲ ਭਾਰਤ ਸਮੇਤ ਪੂਰੀ ਦੁਨੀਆ ਇੱਕ ਹੋਰ ਸੰਕਟ ਦਾ ਸਾਹਮਣਾ ਵੀ ਕਰ ਰਿਹਾ ਹੈ। ਇਹ ਹੈ ਸੰਕਟ ਫੇਕ ਨਿਊਜ਼ ਯਾਨੀ ਜਾਅਲੀ ਖ਼ਬਰਾਂ ਦੇ ਸੰਕਟ ਦਾ ਹੈ। ਸੁਪਰੀਮ ਕੋਰਟ ਨੇ ਵੀ ਫੇਕ ਨਿਊਜ਼ ਤੋਂ ਚਿੰਤਤ ਹੋ ਕੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਦੱਸ ਦੇਈਏ ਕਿ ਨਿਊਜ਼ ਬ੍ਰੋਡਕਾਸਟ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਜੋ 31 ਮਾਰਚ ਨੂੰ ਆਇਆ ਸੀ।


ਐਨਬੀਏ ਨੇ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਸਰਕਾਰ ਹਰ ਰੋਜ਼ ਬੁਲੇਟਿਨ ਜਾਰੀ ਕਰੇਗੀ, ਜਿਸ ਵਿੱਚ ਲੋਕਾਂ ਦੀਆਂ ਸ਼ੰਕਾਵਾਂ ਦੂਰ ਹੋ ਜਾਣਗੀਆਂ। ਇਹ ਮੀਡੀਆ ਦੀ ਲੋਕਾਂ ਦੀ ਉਲਝਣ ਨੂੰ ਦੂਰ ਕਰਨ ਤੇ ਸਹੀ ਰਿਪੋਰਟਿੰਗ ਵਿੱਚ ਸਹਾਇਤਾ ਕਰੇਗਾ। ਐਨਬੀਏ ਦੇ ਪ੍ਰਧਾਨ ਰਜਤ ਸ਼ਰਮਾ ਨੇ ਇਹ ਬਿਆਨ ਜਾਰੀ ਕੀਤਾ।

ਇਸ ਦੇ ਨਾਲ ਹੀ, ਐਨਬੀਏ ਨੇ ਪ੍ਰਗਟਾਵੇ ਦੀ ਆਜ਼ਾਦੀ ਦਾ ਖਿਆਲ ਰੱਖਣ ਲਈ ਸੁਪਰੀਮ ਕੋਰਟ ਦੀ ਪ੍ਰਸ਼ੰਸਾ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਹਾਮਾਰੀ ਦੀ ਚਰਚਾ, ਬਹਿਸ ਤੇ ਕਵਰੇਜ ਵਿੱਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ।