ਸ਼ਿਲਾਂਗ: ਮੇਘਾਲਿਆ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਕਾਂਗਰਸੀ ਲੀਡਰ ਜੋਨਾਥਨ ਐਨ.ਸੰਗਮਾ ਦੀ ਮੌਤ ਹੋ ਗਈ ਹੈ। ਅੱਤਵਾਦੀਆਂ ਵੱਲੋਂ ਪੂਰਬੀ ਗਾਰੋ ਪਹਾੜੀ ਜ਼ਿਲ੍ਹੇ ਵਿੱਚ ਅਤਿਵਾਦੀਆਂ ਵੱਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕਾ ਕੀਤਾ ਗਿਆ। ਮਾਰਿਆ ਗਿਆ ਲੀਡਰ ਜੋਨਾਥਨ ਐਨ.ਸੰਗਮਾ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ।
ਸੰਗਮਾ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਧਮਾਕੇ ਵਿੱਚ ਉਨ੍ਹਾਂ ਦੇ ਹੋਰ ਸਾਥੀ ਵੀ ਮਾਰੇ ਗਏ। ਮੁੱਖ ਮੰਤਰੀ ਮੁਕੁਲ ਸੰਗਮਾ ਨੇ ਐਨ.ਸੀ.ਪੀ. ਉਮੀਦਵਾਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।