ਨਵੀਂ ਦਿੱਲੀ: ਨੇਹਾ ਵਰਮਾ ਤੇ ਉਸ ਦੇ ਦੋ ਸਾਥੀਆਂ ਨੂੰ ਇੰਦੌਰ ਦੀ ਸੈਸ਼ਨ ਕੋਰਟ ਨੇ ਤਿੰਨ ਵਾਰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸੇ ਕੁੜੀ ਨੂੰ ਤਿੰਨ ਵਾਰ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ। ਬਾਅਦ ਵਿੱਚ ਹਾਈਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਫਿਲਹਾਲ ਨੇਹਾ ਇੰਦੌਰ ਜੇਲ੍ਹ ਵਿੱਚ ਦਿਨ ਕੱਟ ਰਹੀ ਹੈ। ਉਸ ਦੀ ਫਾਂਸੀ ਦੀ ਸਜ਼ਾ 'ਤੇ ਸੁਪਰੀਮ ਕੋਰਟ ਨੇ ਸਟੇਅ ਦੇ ਦਿੱਤਾ ਹੈ ਤੇ ਜਿੱਥੇ ਉਸ ਦੀ ਆਖ਼ਰੀ ਸੁਣਵਾਈ ਬਾਕੀ ਹੈ।


ਕੀ ਹੈ ਪੂਰਾ ਮਾਮਲਾ-

19 ਜੂਨ 2011 ਨੂੰ ਸ਼੍ਰੀਨਗਰ ਵਿੱਚ ਰਹਿੰਦੇ ਬੈਂਕ ਅਧਿਕਾਰੀ ਨਿਰੰਜਨ ਦੇਸ਼ਪਾਂਡੇ ਦੀ ਪਤਨੀ ਮੇਘਾ (45), ਧੀ ਅਸ਼ਲੇਸ਼ਾ (23) ਤੇ ਸੱਸ ਰੋਹਣੀ ਫੜਕੇ (70) ਨੂੰ ਅਣਪਛਾਤੇ ਲੋਕਾਂ ਨੇ ਮਾਰ ਦਿੱਤਾ ਸੀ। ਦਿਨਦਿਹਾੜੇ ਹੋਈ ਇਸ ਘਟਨਾ ਨੇ ਪੂਰੇ ਸੂਬੇ ਵਿੱਚ ਸਨਸਨੀ ਫੈਲਾ ਦਿੱਤੀ ਸੀ। ਕੁਝ ਦਿਨਾਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਵਿੱਚ ਮੁੱਖ ਭੂਮਿਕਾ ਨੇਹਾ ਵਰਮਾ (23) ਦੀ ਸੀ। ਉਸ ਨੇ ਆਪਣੇ ਪ੍ਰੇਮੀ ਰਾਹੁਲ ਉਰਫ ਗੋਵਿੰਦਾ ਚੌਧਰੀ (24) ਤੇ ਉਸ ਦੇ ਦੋਸ ਮਨੋਜ ਅਟੋਦੇ (32) ਦੀ ਸਹਾਇਤਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਦੌਰ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਸੀ, ਜਿਸ ਵਿੱਚ ਲੁੱਟ ਤੇ ਤੀਹਰੇ ਕਤਲ ਮਾਮਲੇ ਵਿੱਚ ਇੱਕ ਕੁੜੀ ਕਾਨੂੰਨੀ ਸ਼ਿਕੰਜੇ ਵਿੱਚ ਆਈ ਹੈ।

ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ-

ਪੁੱਛਗਿੱਛ ਵਿੱਚ ਨੇਹਾ ਨੇ ਦੱਸਿਆ ਸੀ ਕਿ ਉਹ ਤੇ ਰੋਹਿਤ ਪਿਆਰ ਕਰਦੇ ਸਨ ਤੇ ਵਿਆਹ ਕਰਨਾ ਚਾਹੁੰਦੇ ਸੀ। ਪਰ ਪੈਸੇ ਨਾ ਹੋਣ ਕਾਰਨ ਉਹ ਵਿਆਹ ਨਹੀਂ ਸੀ ਕਰ ਰਹੇ ਸੀ। ਘਟਨਾ ਦੇ ਲਗਪਗ ਦੋ ਮਹੀਨੇ ਪਹਿਲਾਂ ਸ਼ਹਿਰ ਦੇ ਸ਼ੌਪਿੰਗ ਮਾਲ ਵਿੱਚ ਨੇਹਾ ਦੀ ਮੁਲਾਕਾਤ ਮੇਘਾ ਨਾਲ ਹੋਈ ਸੀ। ਉਸ ਨੂੰ ਪਤਾ ਸੀ ਕਿ ਮੇਘਾ ਦੇ ਪਤੀ ਵੱਡੇ ਅਧਿਕਾਰੀ ਹਨ ਤੇ ਉਸ ਦੇ ਘਰ ਧੀ ਅਸ਼ਲੇਸ਼ ਤੇ ਉਸ ਦੀ ਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ। ਨੇਹਾ ਨੇ ਇਹ ਗੱਲ ਰੋਹਿਤ ਨੂੰ ਦੱਸੀ ਤੇ ਉਨ੍ਹਾਂ ਦੇ ਘਰ ਡਾਕਾ ਮਾਰਨ ਦੀ ਸੋਚੀ।

ਕਿਵੇਂ ਕੀਤੇ ਤਿੰਨ ਕਤਲ-

ਐਤਵਾਰ ਨੂੰ ਨੇਹਾ ਇੱਕ ਮਾਰਕੀਟਿੰਗ ਕੰਪਨੀ ਦਾ ਫਾਰਮ ਭਰਵਾਉਣ ਨੇਹਾ ਦੇ ਘਰ ਪਹੁੰਚੀ ਸੀ ਤੇ ਉੱਥੇ ਸਾਰਾ ਕੁਝ ਸਹੀ ਦੇਖ ਉਸ ਨੇ ਉੱਥੋਂ ਹੀ ਰੋਹਿਤ ਨੂੰ ਫ਼ੋਨ ਕਰ ਕੇ ਸੱਦ ਲਿਆ। ਰੋਹਿਤ ਤੇ ਮਨੋਜ ਨੇ ਘਰ ਅੰਦਰ ਦਾਖ਼ਲ ਹੋ ਕੇ ਸਭ ਤੋਂ ਪਹਿਲਾਂ ਮੇਘਾ ਨੂੰ ਗੋਲ਼ੀ ਮਾਰੀ। ਗੋਲ਼ੀ ਦੀ ਆਵਾਜ਼ ਸੁਣ ਜਦ ਅਸ਼ਲੇਸ਼ ਤੇ ਉਸ ਦੀ ਨਾਨੀ ਰੋਹਾਣੀ ਭੱਜਦੇ ਹੋਏ ਬਾਹਰ ਆਏ ਤਾਂ ਰੋਹਿਤ ਤੇ ਮਨੋਜ ਨੇ ਉਨ੍ਹਾਂ 'ਤੇ ਚਾਕੂਆਂ ਨਾਲ ਵਾਰ ਕੀਤੇ। ਕੁਝ ਹੀ ਦੇਰ ਵਿੱਚ ਦੋਵਾਂ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਤਿੰਨਾਂ ਨੂੰ ਘਰ ਵਿੱਚ ਜੋ ਵੀ ਕੀਮਤੀ ਸਮਾਨ ਮਿਲਿਆ, ਲੈ ਕੇ ਫਰਾਰ ਹੋ ਗਏ।

ਕਿਵੇਂ ਮਿਲੀ ਤੀਹਰੀ ਫਾਂਸੀ ਦੀ ਸਜ਼ਾ-

ਅਪਰਾਧ ਸਾਬਤ ਹੋਣ 'ਤੇ ਫਾਂਸੀ ਦੀ ਸਜ਼ਾ ਇੱਕ ਵਾਰ ਹੀ ਦਿੱਤੀ ਜਾ ਸਕਦੀ ਹੈ, ਪਰ ਇਸ ਮਾਮਲੇ ਨੂੰ ਰੇਅਰ ਆਫ਼ ਦਿ ਰੇਅਰੈਸਟ ਮੰਨਦਿਆਂ ਹਰ ਅਪਰਾਧੀ ਨੂੰ ਤੀਹਰੀ ਸਜ਼ਾ ਸੁਣਾਈ। ਮੁਲਜ਼ਮਾਂ ਨੂੰ ਮੇਘਾ ਦੇਸ਼ਪਾਂਡੇ ਦੀ ਕਤਲ ਦੇ ਦੋਸ਼ ਵਿੱਚ ਫਾਂਸੀ, ਅਸ਼ਲੇਸ਼ਾ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਤੇ ਰੋਹਿਣੀ ਦੀ ਹੱਤਿਆ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ। ਯਾਨੀ ਕਿ ਹਰ ਦੋਸ਼ੀ ਨੂੰ ਫਾਂਸੀ ਦੀ ਤਿੰਨ ਵਾਰ ਸਜ਼ਾ ਤੇ ਇੱਕ-ਇੱਕ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਕੈਦਣਾਂ ਲਈ ਰੋਲ ਮਾਡਲ ਬਣੀ ਨੇਹਾ-

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਭਰ ਅੱਠ ਔਰਤ ਕੈਦੀਆਂ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ਸੀ, ਜਿਸ ਵਿੱਚ ਨੇਹਾ ਵੀ ਸ਼ਾਮਲ ਹੈ। ਤਿਨਕਾ-ਤਿਨਕਾ ਫਾਊਂਡੇਸ਼ਨ ਵੱਲੋਂ ਵੀ ਐਵਾਰਡ ਦਿੱਤਾ ਗਿਆ। ਨੇਹਾ ਨੇ ਜੇਲ੍ਹ ਵਿੱਚ ਰਹਿੰਦੇ ਜਰੀ ਦੀ ਕਢਾਈ (ਜਰਦੌਜੀ ਕਲਾ) ਸਿੱਖੀ। ਇਸ ਤੋਂ ਇਲਾਵਾ ਬਿਊਟੀ ਪਾਰਲਰ ਦਾ ਕੋਰਸ ਕੀਤਾ ਤੇ ਦੂਜੀਆਂ ਔਰਤ ਕੈਦੀਆਂ ਨੂੰ ਸਾਫ਼ ਸੁਥਰਾ ਰਹਿਣਾ ਸਿਖਾਇਆ।