ਨਵੀਂ ਦਿੱਲੀ: ਦਿੱਲੀ 'ਚ ਆਮ ਆਦਮੀ ਪਾਰਟੀ ਸਾਹਮਣੇ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਹੁਣ ਦਿੱਲੀ ਸਰਕਾਰ ਨੇ ਹਾਈਕਰੋਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਦਿੱਲੀ 'ਚ ਨਵੀਂ ਪਾਰਟੀ ਨੇ ਦਸਤਕ ਦਿੱਤੀ ਹੈ ਤੇ ਇਸ ਪਾਰਟੀ ਦਾ ਨਾਂ ਹੈ 'ਆਪਕੀ ਅਪਨੀ ਪਾਰਟੀ'। ਇਸ ਪਾਰਟੀ ਨੇ ਚੋਣ ਕਮਿਸ਼ਨ ਕੋਲ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਲਈ ਹੈ।


ਇਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਅੰਗ੍ਰੇਜ਼ੀ 'ਚ ਸ਼ਾਰਟ ਫਾਰਮ AAP ਹੈ ਜੋ ਆਮ ਆਦਮੀ ਪਾਰਟੀ ਲਈ ਸਮੱਸਿਆ ਹੈ। 'ਆਪ' ਨੇ ਦਿੱਲੀ ਹਾਈਕੋਰਟ 'ਚ ਇਸ ਸਬੰਧੀ ਪਟੀਸ਼ਨ ਪਾਈ ਹੈ ਕਿ ਦੋਵੇਂ ਪਾਰਟੀਆਂ ਦੇ ਨਾਂ ਇਕੋ ਜਿਹੇ ਹੋਣ ਕਰਕੇ ਵੋਟਰਾਂ ਨੂੰ ਭੁਲੇਖਾ ਪੈ ਸਕਦਾ ਹੈ। ਇਸ ਲਈ ਇਸ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ।


ਫਿਲਹਾਲ ਕੋਰਟ ਨੇ ਇਸ 'ਤੇ ਕੋਈ ਫੈਸਲਾ ਨਹੀਂ ਸੁਣਾਇਆ ਪਰ ਚੋਣ ਕਮਿਸ਼ਨ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਨਵੰਬਰ ਨੂੰ ਹੋਵੇਗੀ। ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਚੋਣ ਕਮਿਸ਼ਨ ਕੋਲ ਪਹਿਲਾਂ ਹੀ ਇਸ ਗੱਲ ਪ੍ਰਤੀ ਇਤਰਾਜ਼ ਜਤਾਇਆ ਗਿਆ ਸੀ ਪਰ ਚੋਣ ਕਮਿਸ਼ਨ ਨੇ ਇਸ ਨੂੰ ਖਾਰਜ ਕਰ ਦਿੱਤਾ।