ਨਵੀਂ ਦਿੱਲੀ: ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਅੱਜ ਤੋਂ ਪੂਰੇ ਦੇਸ਼ 'ਚ ਲਾਗੂ ਹੋਵੇਗਾ। ਸਰਕਾਰ ਨੇ ਵੀਰਵਾਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ-2019 ਪੂਰੇ ਦੇਸ਼ 'ਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ। ਨਵਾਂ ਕਾਨੂੰਨ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1896 ਦੀ ਥਾਂ ਲਵੇਗਾ। ਉਪਭੋਗਤਾ ਕਿਸੇ ਵੀ ਕੰਜ਼ਿਊਮਰ ਕੋਰਟ 'ਚ ਮਾਮਲਾ ਦਰਜ ਕਰਵਾ ਸਕੇਗਾ।


ਪਹਿਲਾਂ ਦੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 'ਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਸੀ। ਮੋਦੀ ਸਰਕਾਰ ਨੇ ਇਸ ਐਕਟ 'ਚ ਕਈ ਬਦਲਾਅ ਕੀਤੇ ਹਨ। ਇਸ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਉਪਭੋਗਤਾ ਨਾਲ ਸਬੰਧਤ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਸ਼ੁਰੂ ਹੋ ਜਾਵੇਗੀ। ਖ਼ਾਸਕਰ ਆਨਲਾਈਨ ਕਾਰੋਬਾਰ 'ਚ ਉਪਭੋਗਟਾਵਾਂ ਦੇ ਹਿੱਤਾਂ ਦੀ ਅਨਦੇਖੀ ਕੰਪਨੀਆਂ 'ਤੇ ਭਾਰੀ ਪੈ ਸਕਦੀ ਹੈ।


ਨਵੇਂ ਕਾਨੂੰਨ 'ਚ ਉਪਭੋਗਤਾਵਾਂ ਨੂੰ ਭਟਕਾਉਣ ਵਾਲੇ ਵਿਗਿਆਪਨ ਜਾਰੀ ਕਰਨ 'ਤੇ ਵੀ ਕਾਰਵਾਈ ਹੋਵੇਗੀ। ਨਵੇਂ ਉਪਭੋਗਤਾ ਕਾਨੂੰਨ ਦੇ ਆਉਣ ਮਗਰੋਂ ਉਪਭੋਗਤਾ ਵਿਵਾਦਾਂ ਨੂੰ ਸਮੇਂ 'ਤੇ, ਪ੍ਰਭਾਵੀ ਅਤੇ ਤੇਜ਼ ਗਤੀ ਨਾਲ ਨਿਪਟਾਇਆ ਜਾ ਸਕੇਗਾ।


ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ


ਨਵੇਂ ਕਾਨੂੰਨ ਤਹਿਤ ਕੰਜ਼ਿਊਮਰ ਅਦਾਲਤਾਂ ਦੇ ਨਾਲ-ਨਾਲ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਿਟੀ ਬਣਾਈ ਗਈ ਹੈ। ਇਸ ਅਥਾਰਿਟੀ ਦਾ ਗਠਨ ਉਪਭੋਗਤਾ ਦੇ ਹਿੱਤਾਂ ਦੀ ਰੱਖਿਆ ਸਖ਼ਤੀ ਨਾਲ ਹੋ ਸਕੇ ਇਸ ਲਈ ਕੀਤਾ ਗਿਆ। ਨਵੇਂ ਕਾਨੂੰਨ 'ਚ ਉਪਭੋਗਤਾ ਕਿਸੇ ਵੀ ਸਮਾਨ ਨੂੰ ਖਰੀਦਣ ਤੋਂ ਪਹਿਲਾਂ ਵੀ ਉਸ ਸਮਾਨ ਦੀ ਗੁਣਵੱਤਾ ਦੀ ਸ਼ਿਕਾਇਤ ਸੀਸੀਪੀਏ 'ਚ ਕਰ ਸਕਦੇ ਹਨ।


ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ