ਦੁਨੀਆਂ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ਿੰਦਗੀ ਬੇਹਾਲ ਕੀਤੀ ਹੋਈ ਹੈ। ਹੁਣ ਤਕ ਵਿਸ਼ਵ 'ਚ 213 ਦੇਸ਼ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਪਿਛਲੇ 24 ਘੰਟਿਆਂ 'ਚ 2 ਲੱਖ 18 ਹਜ਼ਾਰ ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਤੇ 4,296 ਲੋਕਾਂ ਦੀ ਮੌਤ ਹੋ ਗਈ।


ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਇਕ ਕਰੋੜ 46 ਲੱਖ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਛੇ ਲੱਖ, ਅੱਠ ਹਜ਼ਾਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਹੁਣ ਤਕ ਕਰੀਬ 87 ਲੱਖ ਲੋਕ ਕੋਰੋਨਾ ਖਿਲਾਫ ਜੰਗ ਜਿੱਤ ਚੁੱਕੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਕਰੀਬ 52 ਲੱਖ ਐਕਟਿਵ ਕੇਸ ਹਨ ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਜੱਥੇ ਹੁਣ ਤਕ 38.96 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ, 43 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ ਚ 63 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਜਦਕਿ 392 ਲੋਕਾਂ ਦੀ ਮੌਤ ਹੋ ਗਈ। ਓਧਰ ਬ੍ਰਾਜ਼ੀਲ 'ਚ ਵੀ ਕੋਰੋਨਾ ਕਹਿਰ ਬਰਕਰਾਰ ਹੈ। ਜਿੱਥੇ ਇਨਫੈਕਟਡ ਲੋਕਾਂ ਦੀ ਗਿਣਤੀ 21 ਲੱਖ ਤੋਂ ਪਾਰ ਪਹੁੰਚ ਗਈ ਤੇ 79 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।


ਰਾਜਸਥਾਨ ਸਿਆਸਤ 'ਚ ਅੱਜ ਦਾ ਦਿਨ ਕਾਫੀ ਅਹਿਮ


ਭਾਰਤ 'ਚ ਵੀ ਕੋਰੋਨਾ ਵਾਇਰਸ ਨਾਲ ਸਥਿਤੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਜਿੱਥੇ ਕੁੱਲ ਕੇਸਾਂ ਦੀ ਗਿਣਤੀ 11 ਲੱਖ ਤੋਂ ਪਾਰ ਹੋ ਗਈ ਤੇ ਮੌਤਾਂ ਦਾ ਅੰਕੜਾ 28 ਹਜ਼ਾਰ ਦੇ ਨੇੜੇ ਪਹੁੰਚ ਚੁੱਕਾ ਹੈ। ਦੁਨੀਆਂ ਭਰ 'ਚ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਭਾਰਤ ਦਾ ਤੀਜਾ ਸਥਾਨ ਹੈ।


ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ