ਨਵੀਂ ਦਿੱਲੀ: ਸੋਮਵਾਰ ਤੋਂ ਲਾਗੂ ਹੋ ਰਹੇ ਨਵੇਂ ਨਿਯਮ ਮੁਤਾਬਕ 6.46 ਰੁਪਏ ਦੀ ਫੀਸ ਦੇਣ ਤੋਂ ਬਾਅਦ ਸਿਰਫ ਤਿੰਨ ਦਿਨਾਂ ‘ਚ ਨੰਬਰ ਪੋਰਟ ਹੋ ਸਕਣਗੇ। ਯੋਗ ਗਾਹਕਾਂ ਦਾ ਯੂਨੀਕ ਪੋਰਟਿੰਗ ਕੋਡ (ਯੂਪੀਸੀ) ਜੈਨਰੇਟ ਕੀਤਾ ਜਾਵੇਗਾ। ਇਸ ਲਈ ਪੋਸਟਪੇਡ ਗਾਹਕਾਂ ਦਾ ਭੁਗਤਾਨ ਬਕਾਇਆ ਨਾ ਹੋਣਾ, ਕਨੈਕਸ਼ਨ 90 ਦਿਨ ਤਕ ਪੁਰਾਣਾ ਹੋਣਾ ਜ਼ਰੂਰੀ ਹੈ।


ਟਰਾਈ ਦੇ ਇੱਕ ਅਧਿਕਾਰੀ ਮੁਤਾਬਕ ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਐਮਐਨਪੀ ਕਰਾਉਂਦਾ ਹੈ ਤਾਂ ਇਸ ਦੀ ਪ੍ਰਕ੍ਰਿਆ ਦੋ ਕੰਮਕਾਜੀ ਦਿਨਾਂ ‘ਚ ਪੂਰੀ ਹੋਵੇਗੀ। ਉਧਰ ਇੱਕ ਸਰਕਲ ਤੋਂ ਦੂਜੇ ਸਰਕਲ ਲਈ ਨੰਬਰ ਪੋਰਟੈਬਿਲਟੀ ਦੀ ਅਪੀਲ ਨੂੰ ਪੰਜ ਦਿਨ ‘ਚ ਪੂਰਾ ਕੀਤਾ ਜਾਵੇਗਾ। ਫਿਲਹਾਲ ਇਹ ਪ੍ਰਕ੍ਰਿਆ ਪੂਰੀ ਹੋਣ ‘ਚ ਸੱਤ ਦਿਨ ਦਾ ਸਮਾਂ ਲੱਗਦਾ ਹੈ।

ਪੋਸਟ ਪੇਡ ਮੋਬਾਈਲ ਕਨੈਕਸ਼ਨ ਦੇ ਮਾਮਲੇ ‘ਚ ਗਾਹਕਾਂ ਨੂੰ ਆਪਣੇ ਬਕਾਇਆ ਬਾਰੇ ਸਬੰਧਤ ਆਪਰੇਟਰ ਤੋਂ ਪ੍ਰਮਾਣ ਲੈਣਾ ਹੋਵੇਗਾ। ਇਸ ਤੋਂ ਇਲਾਵਾ ਮੌਜੂਦਾ ਨੈੱਟਵਰਕ ‘ਤੇ ਉਹ ਘੱਟੋ-ਘੱਟ 90 ਦਿਨ ਤਕ ਐਕਟਿਵ ਰਹਿਣਾ ਹੋਵੇਗਾ। ਨਵੀਂ ਪ੍ਰਕ੍ਰਿਆ ਦੇ ਨਿਯਮ ਤੈਅ ਕਰਦੇ ਹੋਏ ਟਰਾਈ ਨੇ ਕਿਹਾ ਕਿ ਵੱਖ-ਵੱਖ ਸ਼ਰਤਾਂ ਦੇ ਸਕਾਰਾਤਮਕ ਮਨਜ਼ੂਰੀ ਨਾਲ ਹੀ ਯੂਪੀਸੀ ਦੀ ਰਚਨਾ ਦਾ ਫੈਸਲਾ ਹੋਵੇਗਾ।