ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਾਲ ਦੇ ਅੰਤ ਵਿੱਚ ਨੌਜਵਾਨਾਂ ਨੂੰ ਕਰੀਅਰ ਬਣਾਉਣ ਦਾ ਵਧੀਆ ਮੌਕਾ ਦਿੱਤਾ ਹੈ। ਦਿੱਲੀ ਪੁਲਿਸ ਨੇ 649 ਹੈੱਡ ਕਾਂਸਟੇਬਲ ਅਸਾਮੀਆਂ ਲਈ ਭਰਤੀ ਖੋਲ੍ਹਣ ਦਾ ਐਲਾਨ ਕੀਤਾ ਹੈ।

ਜੇਕਰ ਤੁਸੀਂ ਵੀ ਇਨ੍ਹਾਂ ਅਸਾਮੀਆਂ ਲਈ ਆਪਣੇ ਆਪ ਨੂੰ ਯੋਗ ਮੰਨਦੇ ਹੋ ਤਾਂ ਤੁਸੀਂ ਵੀ ਇਸ ਲਈ ਅਰਜ਼ੀ ਦਾਖ਼ਲ ਕਰ ਸਕਦੇ ਹੋ। ਗਰੁੱਪ ਸੀ ਦੀਆਂ ਇਹ ਪੋਸਟਾਂ ਵਾਇਰਲੈਸ ਆਪਰੇਟਰ, ਟੈਲੀ ਆਪਰੇਟਰ ਪ੍ਰਿੰਟਰ ਲਈ ਹਨ। ਇਸ ਲਈ ਅਰਜ਼ੀ ਤੁਸੀਂ ਦਿੱਲੀ ਪੁਲਿਸ ਦੀ ਵੈੱਬਸਾਈਟ ਤੇ ਜਾ ਕੇ ਭਰ ਸਕਦੇ ਹੋ। ਅਰਜ਼ੀ ਭਰਨ ਦੀ ਸ਼ੁਰੂਆਤ 29 ਦਸੰਬਰ ਨੂੰ ਹੋਵੇਗੀ ਤੇ ਆਖਰੀ ਤਰੀਕ 27 ਜਨਵਰੀ 2020 ਹੈ।

ਇਨ੍ਹਾਂ ਅਸਾਮੀਆਂ ਤੇ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ ਜਮਾਤ ਪਾਸ ਕੀਤੀ ਹੋਵੇ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਉਮੀਦਵਾਰ ਦੇ ਵਿਸ਼ੇ ਸਾਇੰਸ ਤੇ ਗਣਿਤ ਰਿਹੇ ਹੋਣ। ਇਸ ਦੇ ਨਾਲ ਹੀ ਜਿਹੜੇ ਉਮੀਦਵਾਰਾਂ ਨੇ ਮਕੈਨਿਕ ਕਮ ਆਪਰੇਟਰ ਇਲੇਕਟ੍ਰਾਨਿਕ ਕਮਿਊਨੀਕੇਸ਼ਨ ਸਿਟਮਸ ਟ੍ਰੇਡ 'ਚ ਨੈਸ਼ਨਲ ਟ੍ਰੇਡ ਸਾਰਟੀਫਕੇਟ (ਐਨਟੀਸੀ) ਪ੍ਰਾਪਤ ਕੀਤਾ ਹੋਵੇ ਉਹ ਵੀ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਸਾਮੀਆਂ ਲਈ ਉਮਰ ਦੀ ਗੱਲ ਕਰੀਏ ਤਾਂ ਆਮ ਸ਼੍ਰੇਣੀ ਤੇ ਆਈਡਬਲਿਯੂਐਸ ਕੈਟੇਗਰੀ ਲਈ ਉਮਰ ਸੀਮਾ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 27 ਸਾਲ ਰੱਖੀ ਗਈ ਹੈ। ਉਮਰ ਦੀ ਗਿਣਤੀ 01 ਜੁਲਾਈ 2019 ਦੇ ਹਿਸਾਬ ਨਾਲ ਹੋਵੇਗੀ। ਰਾਖਵੇਂ ਵਰਗਾਂ, ਮਹਿਲਾ ਉਮੀਦਵਾਰਾਂ, ਖਿਡਾਰੀਆਂ ਤੇ ਸਾਬਕਾ ਸੈਨਿਕਾਂ ਆਦਿ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੂਟ ਮਿਲੇਗੀ।

ਇਸ ਵਿੱਚ ਆਮ ਸ਼੍ਰੇਣੀ ਨੂੰ ਅਪਲਾਈ ਕਰਨ ਲਈ 100 ਰੁਪਏ ਦੀ ਫੀਸ ਦੇਣੀ ਪਾਵੇਗੀ। ਇਹ ਫੀਸ ਆਨਲਾਈਨ ਹੀ ਜਮਾਂ ਕੀਤੀ ਜਾਵੇਗੀ। ਰਾਖਵੇਂ ਵਰਗਾਂ, ਮਹਿਲਾ ਉਮੀਦਵਾਰਾਂ ਤੇ ਸਾਬਕਾ ਸੈਨਿਕਾਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਹੋਵੇਗੀ।

ਕੁੱਲ 649 ਅਸਾਮੀਆਂ ਵਿੱਚੋਂ ਹੈਡ ਕਾਂਸਟੇਬਲ (ਏਡਬਲਿਯੂਓ, ਟੀਪੀਓ) ਕੋਲ ਪੁਰਸ਼ ਉਮੀਦਵਾਰਾਂ ਲਈ 392 ਅਸਾਮੀਆਂ ਹਨ। 43 ਅਸਾਮੀਆਂ ਵਿਭਾਗੀ ਉਮੀਦਵਾਰਾਂ ਲਈ ਰਾਖਵੀਂਆਂ ਹਨ। ਇਸ ਤੋਂ ਇਲਾਵਾ, ਹੈਡ ਕਾਂਸਟੇਬਲ (ਏਡਬਲਿਯੂਓ, ਟੀਪੀਓ) ਔਰਤਾਂ ਲਈ 193 ਅਤੇ ਵਿਭਾਗੀ ਉਮੀਦਵਾਰਾਂ ਦੀਆਂ 21 ਅਸਾਮੀਆਂ ਖਾਲੀ ਹਨ।

ਜਿੱਥੇ ਤੱਕ ਇਮਤਿਹਾਨ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਕੰਪਿਊਟਰ ਆਧਾਰਤ ਲਿਖਿਤ ਪ੍ਰੀਖਿਆ ਹੋਵੇਗੀ। ਇਸਦੇ ਨਾਲ ਹੀ ਉਮੀਦਵਾਰਾਂ ਨੂੰ ਫੀਜ਼ੀਕਲ ਇੰਡਓਰੇਂਸ ਅਤੇ ਮਾਪ ਟੈਸਟ (ਪੀਈ ਤੇ ਐਮਟੀ), ਟ੍ਰੇਡ ਟੈਸਟ ਤੇ ਕੰਪਿਊਟਰ ਓਪਰੇਸ਼ਨ ਵਿੱਚ ਮੁਹਾਰਤ ਦਾ ਟੈਸਟ ਵੀ ਪਾਸ ਕਰਨਾ ਪਾਵੇਗਾ।ਇਸ ਤੋਂ ਬਆਦ ਹੀ ਉਮੀਦਵਾਰ ਦੀ ਆਖ਼ਰੀ ਚੋਣ ਹੋਵੇਗੀ।