ਨਵੀਂ ਦਿੱਲੀ: ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਹਿਰਾਸਤ ‘ਚ ਦੋ ਦਿਨ ਹੋ ਚੁੱਕੇ ਹਨ ਅਤੇ ਅਜੇ ਦੋ ਦਿਨ ਹੋਰ ਉਹ ਹਿਰਾਸਤ ‘ਚ ਰਹਿਣਗੇ। ਪਰ ਜਿਨ ਤਰ੍ਹਾਂ ਨਾਲ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਹੈ ਉਸ ਨਾ ਉਨ੍ਹਾਂ ਦੀ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਇਸ ਦੌਰਾਨ ਇੱਕ ਵੱਡਾ ਸਬੂਤ ਸਾਹਮਣੇ ਆਇਆ ਹੈ ਜਿਸ ਨਾਲ ਘਪਲੇ ਦਾ ਇਮਜ਼ਾਨ ਪੁਖ਼ਤਾ ਹੋ ਸਕਦਾ ਹੈ।
ਏਬੀਪੀ ਨਿਊਜ਼ ਦੇ ਹੱਥ ਇੱਕ ਵੱਡਾ ਸਬੂਤ ਲੱਗਿਆ ਹੈ ਜਿਸ ‘ਚ ਲਿਖਿਆ ਹੈ ਕਿ ਕਾਰਤੀ ਚਿਦੰਬਰਮ ਦੀ ਕੰਪਨੀ ਨੂੰ ਐਫਆਈਪੀਬੀ ਤੋਂ ਮਨਜ਼ੂਰੀ ਕਰਵਾਉਣ ਬਦਲੇ 11 ਲੱਖ 23 ਹਜ਼ਾਰ 600 ਰੁਪਏ ਦੀ ਪੇਮੈਂਟ ਕੀਤੀ ਗਈ ਸੀ, ਇਹ ਪੈਸਾ 26 ਜੂਨ ਨੂੰ ਦਿੱਤਾ ਗਿਆ। ਆਈਐਨਐਕਸ ਦੇ ਸਾਬਕਾ ਮੁਖੀ ਲੀਗਲ ਐਂਡ ਰੇਗੂਲੈਟਰੀ ਅਫੇਅਰਜ਼ ਐਂਡ ਗਵਰਨਮੈਂਟ ਰਿਲੇਸ਼ਨਸ ਅਧਿਕਾਰੀ ਅਜੈ ਕਿਸ਼ੋਰ ਸ਼ਰਮਾ ਦੇ ਬਿਆਨ ਮੁਤਾਬਕ ਬਰਾਮਦ ਦਸਤਾਵੇਜ਼ਾਂ ਤੋਂ ਸਾਫ਼ ਹੈ ਕਿ ਇਹ ਪੈਸਾ ਐਫਆਈਪੀਬੀ ਨਾਲ ਜੁੜੇ ਕੰਮ ਲਈ ਦਿੱਤਾ ਗਿਆ।
ਸਾਬਕਾ ਵਿੱਤ ਮੰਤਰੀ ਚਿਦੰਬਰਮ ਤੋਂ ਸੀਬੀਆਈ ਪੁੱਛਗਿੱਛ ਕਰ ਰਹੀ ਹੈ। ਇਸ ‘ਚ ਕੁਝ ਅਹਿਮ ਖੁਲਾਸੇ ਹੋ ਸਕਦੇ ਹਨ। ਇਸੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਪੁੱਛਗਿੱਛ ‘ਚ ਚਿਦੰਬਰਮ ਨੇ ਅਧਿਕਾਰੀਆਂ ‘ਤੇ ਠੀਕਰਾ ਭੰਨ੍ਹ ਦਿੱਤਾ ਹੈ। ਉਨ੍ਹਾਂ ਕਿਹਾ ਮੈਂ ਸਾਰੀਆਂ ਫਾਈਲਾਂ ਨਹੀਂ ਪੜ੍ਹਦਾ ਸੀ ਜੇਕਰ ਕੁਝ ਗਲਤ ਹੋਇਆ ਤਾਂ ਅਧਿਕਾਰੀ ਜਾਣਨ। ਚਿਦੰਬਰਮ ਦੇ ਇਸ ਬਿਆਨ ਤੋਂ ਬਾਅਦ ਕੁਝ ਉੱਚ ਅਧਿਕਾਰੀਆਂ ‘ਤੇ ਵੀ ਗਾਜ ਡਿੱਗ ਸਕਦੀ ਹੈ।
ਉੱਧਰ, ਈਡੀ ਨੂੰ ਦਿੱਤੇ ਸਾਬਕਾ ਵਿੱਤ ਸਕੱਤਰ ਡੀ ਸੁੱਬਾਰਾਵ ਦੇ ਬਿਆਨ ਤੋਂ ਚਿਦੰਬਰਮ ਦੀ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸੁੱਬਾਰਾਵ ਨੇ ਆਪਣੇ ਬਿਆਨ ‘ਚ ਕਿਹਾ ਕਿ ਆਈਐਨਐਕਸ ਮੀਡੀਆ ‘ਚ ਨਿਯਮਾਂ ਦਾ ਉਲੰਘਣ ਦੀ ਜਾਣਕਾਰੀ ਐਫਆਈਪੀਬੀ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਐਫਆਈਪੀਬੀ ਇਕਾਈ ਨੂੰ ਕੰਪਨੀ ਤੋਂ ਅੱਗੇ ਦੇ ਨਿਵੇਸ਼ ਬਾਰੇ ਪੁਸ਼ਟੀ ਕਰਨੀ ਚਾਹਿਦ ਸੀ ਕਿ ਕੀ ਆਈਐਨਐਕਸ ਨਿਊਜ਼ ਪ੍ਰਾਈਵੇਟ ਮਿਲੀਟਡ ‘ਚ ਨਿਵੇਸ਼ ਕੀਤਾ ਗਿਆ।