ਗੱਡੀਆਂ ਦੀਆਂ ਨੰਬਰ ਪਲੇਟਾਂ ਬਾਰੇ ਨਵਾਂ ਫੁਰਮਾਨ, ਹੁਣ ਕੱਟੇਗਾ ਚਲਾਨ
ਏਬੀਪੀ ਸਾਂਝਾ | 23 Oct 2019 12:12 PM (IST)
ਸੜਕਾਂ ‘ਤੇ ਸਫਰ ਕਰਨ ਵਾਲਿਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਜਲਦੀ ਹੀ ਵੱਡਾ ਕਦਮ ਚੁੱਕ ਸਕਦੀ ਹੈ। ਨਵੇਂ ਨਿਯਮ ਮੁਤਾਬਕ ਗੱਡੀਆਂ ਦੇ ਨੰਬਰ ਪਲੇਟ ‘ਤੇ ਰੈਟ੍ਰੋ ਟੇਪ ਲਗਾਉਣਾ ਜ਼ਰੂਰੀ ਕਰ ਦਿੱਤਾ ਜਾਵੇਗਾ। ਨਿਯਮ ਮੁਤਾਬਕ ਜੇਕਰ ਕਿਸੇ ਗੱਡੀ ਦੇ ਨੰਬਰ ਪਲੇਟ ‘ਤੇ ਇਹ ਟੇਪ ਨਹੀਂ ਹੋਵੇਗਾ ਤਾਂ ਉਸ ‘ਤੇ ਜ਼ੁਰਮਾਨਾ ਲਾਇਆ ਜਾਵੇਗਾ।
ਨਵੀਂ ਦਿੱਲੀ: ਸੜਕਾਂ ‘ਤੇ ਸਫਰ ਕਰਨ ਵਾਲਿਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਜਲਦੀ ਹੀ ਵੱਡਾ ਕਦਮ ਚੁੱਕ ਸਕਦੀ ਹੈ। ਨਵੇਂ ਨਿਯਮ ਮੁਤਾਬਕ ਗੱਡੀਆਂ ਦੇ ਨੰਬਰ ਪਲੇਟ ‘ਤੇ ਰੈਟ੍ਰੋ ਟੇਪ ਲਗਾਉਣਾ ਜ਼ਰੂਰੀ ਕਰ ਦਿੱਤਾ ਜਾਵੇਗਾ। ਨਿਯਮ ਮੁਤਾਬਕ ਜੇਕਰ ਕਿਸੇ ਗੱਡੀ ਦੇ ਨੰਬਰ ਪਲੇਟ ‘ਤੇ ਇਹ ਟੇਪ ਨਹੀਂ ਹੋਵੇਗਾ ਤਾਂ ਉਸ ‘ਤੇ ਜ਼ੁਰਮਾਨਾ ਲਾਇਆ ਜਾਵੇਗਾ। ਸੜਕ ਹਾਦਸਿਆਂ ਨੂੰ ਵੇਖਦੇ ਹੋਏ ਸਕਰਾਰ ਇਹ ਕਦਮ ਚੁੱਕ ਸਕਦੀ ਹੈ। ਨੰਬਰ ਪਲੇਟ ‘ਤੇ ਰੈਟ੍ਰੋ ਟੇਪ ਲੱਗੇ ਹੋਣ ਕਾਰਨ ਹਨ੍ਹੇਰੇ ‘ਚ ਗੱਡੀ ਦੀ ਲਾਈਟ ਇਸ ‘ਤੇ ਪਵੇਗੀ ਤੇ ਇਹ ਚਮਕੇਗਾ। ਇਸ ਤੋਂ ਬਾਅਦ ਅੱਗੇ ਜਾਂ ਪਿੱਛੇ ਵਾਲੇ ਡ੍ਰਾਈਵਰ ਨੂੰ ਪਤਾ ਲੱਗ ਜਾਵੇਗਾ ਕਿ ਉਸ ਦੇ ਅੱਗੇ ਪਿੱਛੇ ਕੋਈ ਹੋਰ ਵੀ ਗੱਡੀ ਹੈ। ਮੰਨਿਆ ਜਾ ਰਿਹਾ ਹੈ ਕਿ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ ਵਾਹਨਾਂ ‘ਚ ਰੈਟ੍ਰੋ ਰਿਫਲੈਕਟਰ ਟੇਪ ਨੂੰ ਲੈ ਕੇ ਨੋਟਿਸ ਇਸ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਉਂਝ ਨਿਯਮ ਮੁਤਾਬਕ ਆਟੋ ਰਿਕਸ਼ਾ ਤੇ ਈ-ਰਿਕਸ਼ਾ ‘ਚ ਅੱਗੇ ਵ੍ਹਾਈਟ ਕਲਰ ਤੇ ਪਿੱਛੇ ਲਾਲ ਰੰਗ ਦੀ ਰੈਟ੍ਰੋ ਟੇਪ ਲਾਉਣਾ ਜ਼ਰੂਰੀ ਹੈ। ਇਸ ‘ਚ ਟੇਪ ਦੀ ਚੌੜਾਈ 20 ਮਿਮੀ ਹੋਣੀ ਜ਼ਰੂਰੀ ਹੈ। ਇਸ ਦੀ ਚਮਕ 50 ਮੀਟਰ ਦੀ ਦੂਰੀ ਤੋਂ ਨਜ਼ਰ ਆਉਣੀ ਚਾਹੀਦੀ ਹੈ।